ਵੱਡੀ ਖਬਰ: ਲੁਧਿਆਣਾ ‘ਚ ਬੈਂਸ ਦੀ ਰਿਪੋਰਟ ਆਈ ਕੋਰੋਨਾ ਪਾਜ਼ਟਿਵ

Tags

ਲੁਧਿਆਣਾ ਮਿੰਨੀ ਸਕੱਤਰੇਤ 'ਚ ਏ. ਡੀ. ਸੀ. ਅਮਰਜੀਤ ਸਿੰਘ ਬੈਂਸ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਦੀ ਖ਼ਬਰ ਨਾਲ ਮਿੰਨੀ ਸਕੱਤਰੇਤ 'ਚ ਭਾ-ਜ-ੜਾਂ ਪੈ ਗਈਆਂ। ਅਹਿਤਿਆਤ ਦੇ ਤੌਰ 'ਤੇ ਡੀ. ਸੀ. ਵਰਿੰਦਰ ਸ਼ਰਮਾ ਨੂੰ ਹੋਮ ਕੁਆਰੰਟਾਈਨ ਕਰ ਦਿੱਤਾ ਗਿਆ ਹੈ। ਅੱਜ ਵਧੀਕ ਡੀ.ਸੀ ਅਮਰਜੀਤ ਸਿੰਘ ਬੈਂਸ, ਐੱਸ.ਡੀ.ਐੱਮ. ਖੰਨਾ ਸੰਦੀਪ ਸਿੰਘ ਸਮੇਤ 78 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਏ.ਡੀ.ਸੀ. ਸ਼੍ਰੀ ਬੈਂਸ ਦਯਾਨਦ ਹਸਪਤਾਲ 'ਚ ਭਰਤੀ ਹਨ। ਸਿਵਲ ਸਰਜ਼ਨ ਦੇ ਮੁਤਾਬਕ ਕੱਲ ਦੇਰ ਰਾਤ ਉਨ੍ਹਾਂ ਦੀ ਰਿਪੋਰਟ ਆ ਗਈ ਸੀ।ਅੱਜ ਸਵੇਰ ਉਨ੍ਹਾਂ ਦੇ ਪਾਜ਼ੇਟਿਵ ਹੋਣ ਦਾ ਪਤਾ ਲਗਦੇ ਹੀ ਡੀ.ਸੀ ਦਫਤਰ ਵਿਚ ਹ-ਫ-ੜਾ-ਦ-ਫ-ੜੀ ਮਚ ਗਈ।

ਦੱਸ ਦੇਈਏ ਕਿ ਪਿਛਲੇ ਕਈ ਸਾਲਾਂ ਤੋਂ ਲੁਧਿਆਣਾ ਵਿਚ ਹੀ ਤਾਇਨਾਤ ਅਮਰਜੀਤ ਸਿੰਘ ਬੈਂਸ ਜੋ ਕਿ ਪਹਿਲਾਂ ਐੱਸ. ਡੀ. ਐੱਮ. ਦੇ ਅਹੁਦੇ 'ਤੇ ਤਾਇਨਾਤ ਸਨ ਅਤੇ ਪਰਮੋਸ਼ਨ ਹੋਣ ਤੋਂ ਬਾਅਦ ਲੁਧਿਆਣਾ ਵਿਚ ਹੀ ਏ. ਡੀ. ਸੀ. (ਜੀ) ਨਿਯੁਕਤ ਹੋਏ ਸਨ। ਏ. ਡੀ. ਸੀ. ਪਿਛਲੇ ਕੁੱਝ ਦਿਨਾਂ ਤੋਂ ਰੂਟੀਨ ਵਿਚ ਸਾਰੇ ਸਹਿਯੋਗੀ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਨਾਲ ਮੀਟਿੰਗ ਕਰ ਰਹੇ ਸਨ, ਜਿਸ ਕਾਰਨ ਦਫਤਰ ਵਿਚ ਮਾਹੌਲ ਤ-ਣਾ-ਅ-ਪੂ-ਰ-ਨ ਬਣਿਆ ਹੋਇਆ ਹੈ। ਏ. ਡੀ. ਸੀ. ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਪੂਰੇ ਆਫਿਸ ਕੰਪਲੈਕਸ ਨੂੰ ਸੈਨੇਟਾਈਜ਼ ਕਰਨਾ ਸ਼ੁਰੂ ਕਰ ਦਿੱਤਾ ਸੀ।