ਪੰਜਾਬ ‘ਚ ਲੌਕਡਾਊਨ ਦੀ ਤੇਜ਼ੀ ਨਾਲ ਵਾਇਰਲ ਹੋ ਰਹੀ ਖਬਰ, ਜਾਣੋ ਸਚਾਈ

Tags

ਹਾਲ ਹੀ ਵਿੱਚ ਇੱਕ ਖਬਰ ਸੋਸ਼ਲ ਮੀਡੀਆ ਅਤੇ ਵੱਟਸਐਪ ਤੇ ਵਾਇਰਲ ਹੋ ਰਹੀ ਹੈ ਕਿ ਪੰਜਾਬ ਸਰਕਾਰ ਨੇ ਸ਼ਨੀਵਾਰ ਲਾਕਡਾਊਨ ਦਾ ਐਲਾਨ ਕੀਤਾ ਹੈ। ਪਰ ਇਸ ਦੀ ਸਚਾਈ ਇਹ ਹੈ ਕਿ ਪੰਜਾਬ ਸਰਕਾਰ ਵੱਲੋਂ ਅਜਿਹਾ ਕੋਈ ਐਲਾਨ ਨਹੀਂ ਕੀਤਾ ਗਿਆ ਕਿ ਸ਼ਨੀਵਾਰ ਨੂੰ ਲਾਕਡਾਊਨ ਹੋਏਗਾ। ਜਿਹੜੀਆਂ ਸ਼ਨੀਵਾਰ ਲਾਕਡਾਊਨ ਸੰਬੰਧੀ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ ਉਹ ਫੇ ਕ ਨੇ ਅਤੇ ਪੁਰਾਣੀਆਂ ਨੇ ਜਿਨ੍ਹਾਂ ਨੂੰ ਅੱਜ ਨਾਲ ਜੋੜਿਆ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਵਿੱਚ ਸਿਰਫ ਐਤਵਾਰ ਦੇ ਦਿਨ ਲਾਕਡਾਊਨ ਹੁੰਦਾ ਹੈ ਜਦੋਂ ਦੁਕਾਨਾਂ ਬੰਦ ਹੁੰਦੀਆਂ ਨੇ।