ਭਾਖੜਾ ਡੈਮ ‘ਚੋਂ ਛੱਡੇ ਪਾਣੀ ਨੇ ਮਚਾ ਦਿੱਤੀ ਤ-ਬਾ-ਹੀ

Tags

ਪਿਛਲੇ ਸਾਲ ਸਤਲੁਜ ਦਰਿਆ 'ਚ ਆਏ ਵਾਧੂ ਪਾਣੀ ਕਾਰਨ ਮੀਡੀਆ ਦੀਆਂ ਸੁਰਖ਼ੀਆਂ ਬਣਿਆ ਰਿਹਾ ਬੇਲਿਆ ਦਾ ਪਿੰਡ ਹਰਸਾ ਬੇਲਾ ਇਸ ਵਾਰ ਮੁੜ ਚਰਚਾ ਵਿਚ ਆ ਗਿਆ ਹੈ, ਕਿਉਂਕਿ ਇਹ ਪਿੰਡ ਇੱਕ ਵਾਰ ਫਿਰ ਸਤਲੁਜ ਦਰਿਆ ਦੀ ਲਪੇਟ ਵਿਚ ਆ ਗਿਆ ਹੈ | ਪਿੰਡ ਵਾਸੀ ਹਰਨੇਕ ਸਿੰਘ ਤੇ ਗੁਰਨਾਮ ਸਿੰਘ ਨੇ ਦੱਸਿਆ ਕਿ ਸਤਲੁਜ ਦਰਿਆ ਦਾ ਪਾਣੀ ਉਨ੍ਹਾਂ ਦੇ ਘਰ ਦੇ ਨਜ਼ਦੀਕ ਆ ਗਿਆ ਹੈ | ਉਨ੍ਹਾਂ ਦੱਸਿਆ ਕਿ ਪਾਣੀ ਨਾਲ ਹਰਨੇਕ ਸਿੰਘ ਦੀ ਪਸ਼ੂਆਂ ਦੀ ਬਣਾਈ ਗਈ ਛੱਤ ਡਿੱ-ਗ ਗਈ ਹੈ, ਜਿਸ ਕਾਰਨ ਮਾਹੌਲ ਵਿਚ ਹੋਰ ਵੀ ਜ਼ਿਆਦਾ ਡ-ਰ ਪੈਦਾ ਹੋ ਗਿਆ ਹੈ |

ਪਿੰਡ ਦੇ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੇ ਹੜ੍ਹਾਂ ਤੋਂ ਬਚਣ ਦੇ ਲਈ ਆਪਣੇ ਘਰ ਖ਼ਾਲੀ ਕਰ ਦਿੱਤੇ ਹਨ, ਕੁੱਝ ਪਰਿਵਾਰਾਂ ਨੇ ਆਪਣੇ ਬੱਚੇ ਰਿਸ਼ਤੇਦਾਰਾਂ ਦੇ ਘਰ ਛੱਡ ਦਿੱਤੇ ਹਨ ਕਿ ਜੇਕਰ ਕੋਈ ਮਾੜੀ ਘਟਨਾ ਵਾਪਰਦੀ ਹੈ ਤਾਂ ਬੱਚਿਆਂ ਨੂੰ ਬਚਾਇਆ ਜਾ ਸਕੇ | ਪਾਣੀ ਵੱਧ ਹੋਣ ਕਾਰਨ ਦਰਿਆ ਲਗਾਤਾਰ ਜ਼ਮੀਨ ਨੂੰ ਖ਼ਾਰ ਲਾ ਕੇ ਮਕਾਨਾਂ ਵੱਲ ਵੱਧ ਰਿਹਾ ਹੈ ਤੇ ਮਕਾਨਾਂ ਤੋਂ ਦਰਿਆ ਦੀ ਦੂਰੀ 15-20 ਫੁੱਟ ਰਹਿ ਗਈ ਹੈ, ਜਿਸ ਨਾਲ ਦਰਿਆ ਕਿਸੇ ਵੀ ਸਮੇਂ ਮਕਾਨਾਂ ਨੂੰ ਆਪਣੀ ਲ-ਪੇ-ਟ ਵਿਚ ਲੈ ਸਕਦਾ ਹੈ |  ਲੋਕਾਂ ਨੇ ਆਪਣੇ ਘਰ ਦਾ ਸਮਾਨ ਵੀ ਹੋਰ ਸਥਾਨਾਂ 'ਤੇ ਛੱ-ਡ ਦਿੱਤਾ ਹੈ |