ਪੰਜਾਬ ਦੀ ਅੱਧੀ ਪੁਲਿਸ ਦੀ ਛੁੱਟੀ ! ਡੀਜੀਪੀ ਨੇ ਘਰ ਨੂੰ ਤੋਰੀ ਪੁਲਿਸ !

Tags

ਪੰਜਾਬ ਵਿਚ ਲਗਾਤਾਰ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸਾਂ ਦੇ ਵੱਧਣ ਦੇ ਨਾਲ ਨਾਲ ਇਸ ਦੀ ਗ੍ਰਿ ਫ਼ ਤ ਵਿਚ ਵੱਡੀ ਗਿਣਤੀ ਵਿਚ ਪੁਲਿਸ ਮੁਲਾਜ਼ਮ ਆ ਰਹੇ ਹਨ। ਕੋਰੋਨਾ ਵਾਇਰਸ ਨਾਲ ਫਰੰਟ ਲਾਈਨ ’ਤੇ ਲੜ੍ਹਨ ਵਾਲੀ ਪੰਜਾਬ ਪੁਲਿਸ ਦਾ ਕੋਰੋਨਾ ਸੰ ਕ ਟ ਦੌਰਾਨ ਨਵਾਂ ਚਿਹਰਾ ਜਨਤਾ ਨੂੰ ਦੇਖਣ ਨੂੰ ਮਿਲਿਆ ਸੀ। ਉਨ੍ਹਾਂ ਆਪਣੀ ਜਾ ਨ ਦੀ ਪ-ਰ-ਵਾ-ਹ ਕੀਤੇ ਬਿਨਾ ਲੋਕਾਂ ਦੀ ਸੇਵਾ ਕੀਤੀ ਪਰ ਅੱਜ ਸਥਿਤੀ ਇਹ ਹੈ ਇਹ ਕੋਰੋਨਾ ਯੋਧੇ ਵੱਡੀ ਗਿਣਤੀ ਵਿਚ ਕੋਰੋਨਾ ਵਾਇਰਸ ਦੀ ਲ ਪੇ ਟ ਵਿਚ ਆ ਚੁੱਕੇ ਹਨ।

 ਇਸ ਨੂੰ ਧਿਆਨ ਵਿਚ ਰੱਖਦਿਆਂ ਡੀ ਜੀ ਪੀ ਪੰਜਾਬ ਨੇ ਆਪਣੇ ਮੁਲਾਜ਼ਮਾਂ ਨੂੰ ਦਫ਼ਤਰਾਂ ਅੰਦਰ ਸਿਰਫ਼ 50 ਫੀਸਦ ਸਟਾਫ਼ ਦੀ ਮੌਜੂਦਗੀ ਦੇ ਹੁਕਮ ਦਿੱਤੇ ਹਨ। ਇਹ ਹੁਕਮ ਕੋਰੋੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਅਤੇ ਸੋਸ਼ਲ ਡਿਸਟੈਂਸਿੰਗ ਬਣਾਉਣ ਲਈ ਕੀਤੇ ਗਏ ਹਨ। ਇਨ੍ਹਾਂ ਹੁਕਮਾਂ ਵਿਚ ਪੰਜਾਬ ਸਰਕਾਰ ਵੱਲੋਂ ਜਾਰੀ ਪਿਛਲੇ ਵੱਖ ਵੱਖ ਹੁਕਮਾਂ ਦੇ ਹਵਾਲੇ ਨਾਲ ਜਾਰੀ ਕੀਤੇ ਗਏ ਹਨ, ਜਿਨ੍ਹਾਂ ਵਿਚ ਦਫ਼ਤਰਾਂ ਵਿਚ 50 ਫੀਸਦ ਸਟਾਫ਼ ਦੀ ਮੌਜੂਦਗੀ ਦਾ ਜ਼ਿਕਰ ਹੈ। ਇਸ ਲਈ ਅਹਿਤਿਆਤ ਵਰਤਦੇ ਹੋਏ ਡੀਜੀਪੀ ਪੁਲਿਸ ਨੇ ਇਹ ਹੁਕਮ ਜਾਰੀ ਕੀਤੇ ਹਨ।