ਹੁਣ ਲੱਗਣਗੇ ਸਕੂਲ! ਕੇਂਦਰ ਤੋਂ ਆਈ ਵੱਡੀ ਖਬਰ

ਲੌਕਡਾਊਨ ਲੱਗਦਿਆਂ ਹੀ ਸਕੂਲ-ਕਾਲਜ ਬੰਦ ਕਰ ਦਿੱਤੇ ਗਏ ਸੀ। ਇਸ ਦੌਰਾਨ ਵਿਦਿਆਰਥੀਆਂ ਨੂੰ ਆਨਲਾਈਨ ਕਲਾਸਾਂ ਰਾਹੀਂ ਪੜ੍ਹਾਇਆ ਜਾ ਰਿਹਾ ਹੈ ਤੇ ਫੀਸ ਵਸੂਲੀ ਜਾ ਰਹੀ ਹੈ। ਅਜਿਹੇ 'ਚ ਬੱਚਿਆਂ ਦੇ ਮਾਤਾ-ਪਿਤਾ ਵੱਲੋਂ ਇਸ ਗੱਲ ਦਾ ਵਿ ਰੋ ਧ ਕੀਤਾ ਜਾ ਰਿਹਾ ਹੈ ਕਿਉਂਕਿ ਇੱਕ ਤਾਂ ਕਈ-ਕਈ ਘੰਟੇ ਸਕ੍ਰੀਨ ਵੱਲ ਦੇਖਣ ਨਾਲ ਬੱਚਿਆਂ ਦੀ ਸਿਹਤ 'ਤੇ ਬੁ ਰਾ ਪ੍ਰ-ਭਾ-ਵ ਪੈ ਰਿਹਾ ਹੈ ਤੇ ਦੂਜਾ ਉਨ੍ਹਾਂ ਦਾ ਕਹਿਣਾ ਹੈ ਕਿ ਘਰ ਤੋਂ ਹੀ ਪੜ੍ਹਨ ਕਾਰਨ ਉਨ੍ਹਾਂ ਤੋਂ ਸਿਰਫ ਟਿਊਸ਼ਨ ਫੀਸ ਹੀ ਲਈ ਜਾਵੇ। ਪੰਜਾਬ ਦੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੇ ਕਿਹਾ ਕਿ ਪੰਜਾਬ ਨੇ ਸਕੂਲ ਖੋਲ੍ਹਣ ਬਾਰੇ ਅਜੇ ਸੁਝਾਅ ਨਹੀਂ ਭੇਜੇ ਪਰ ਸੂਬੇ ’ਚ ਹਾਲਾਤ ਠੀਕ ਹੋਣ ’ਤੇ ਸਕੂਲ ਖੋਲ੍ਹਣ ਬਾਰੇ ਫ਼ੈਸਲਾ ਕੀਤਾ ਜਾਵੇਗਾ।

ਹੁਣ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਨੇ ਦੇਸ਼ ਭਰ ਦੇ ਸਿੱਖਿਆ ਸਕੱਤਰਾਂ ਨੂੰ ਪੱਤਰ ਜਾਰੀ ਕਰਕੇ ਕਿਹਾ ਹੈ ਕਿ ਉਹ ਸਕੂਲ ਖੋਲ੍ਹਣ ਬਾਰੇ ਮਾਪਿਆਂ ਦੇ ਸੁਝਾਅ ਲੈਣ ਤੇ ਇਸ ਸਬੰਧੀ 20 ਜੁਲਾਈ ਤਕ ਕੇਂਦਰੀ ਮੰਤਰਾਲੇ ਨੂੰ ਰਿਪੋਰਟ ਭੇਜਣ। ਇਸ ਸਮੇਂ ਕਰੋਨਾ ਕਾਰਨ ਦੇਸ਼ ਭਰ ਦੇ ਸਾਰੇ ਸਿੱਖਿਆ ਸੰਸਥਾਨ ਬੰਦ ਪਏ ਹਨ। ਕਿਹਾ ਜਾ ਰਿਹਾ ਹੈ ਕਿ ਵੱਡੀ ਗਿਣਤੀ ਮਾਪਿਆਂ ਨੇ ਹਾਲ ਦੀ ਘੜੀ ਬੱਚਿਆਂ ਨੂੰ ਸਕੂਲ ਭੇਜਣ ਤੋਂ ਨਾਂਹ ਕਰ ਦਿੱਤੀ ਹੈ। ਐਮਐਚਆਰਡੀ ਦੇ ਅੰਡਰ ਸਕੱਤਰ ਰਾਜੇਸ਼ ਸੈਂਪਲੇ ਨੇ 17 ਜੁਲਾਈ ਨੂੰ ਪੱਤਰ ਲਿਖ ਕੇ ਪੁੱਛਿਆ ਹੈ ਕਿ ਸਕੂਲ ਕਿਹੜੇ ਮਹੀਨੇ ਖੋਲ੍ਹੇ ਜਾ ਸਕਦੇ ਹਨ। ਇਸ ਸਬੰਧੀ ਸਿੱਖਿਆ ਵਿਭਾਗ ਸਕੂਲਾਂ ਨਾਲ ਸੰਪਰਕ ਕਰਨ ਤੇ ਉਨ੍ਹਾਂ ਨੂੰ ਮਾਪਿਆਂ ਨਾਲ ਰਾਬਤਾ ਬਣਾ ਕੇ ਸੁਝਾਅ ਦੇਣ।

ਕੇਂਦਰੀ ਮੰਤਰਾਲੇ ਨੇ 17 ਜੁਲਾਈ ਨੂੰ ਪੱਤਰ ਜਾਰੀ ਕਰਕੇ 20 ਜੁਲਾਈ ਤਕ ਵੇਰਵੇ ਮੰਗੇ ਹਨ। ਇਸ ਦਾ ਅਧਿਕਾਰੀਆਂ ਨੇ ਇਤਰਾਜ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਹਾਲ ਦੀ ਘੜੀ ਸਕੂਲ ਬੰਦ ਹਨ ਤੇ ਇੰਨੇ ਘੱਟ ਸਮੇਂ ਵਿਚ ਮਾਪਿਆਂ ਤੋਂ ਸੁਝਾਅ ਲੈਣੇ ਸੰਭਵ ਨਹੀਂ। ਯੂਟੀ ਦੇ ਸਿੱਖਿਆ ਸਕੱਤਰ ਅਰੁਨ ਕੁਮਾਰ ਗੁਪਤਾ ਨੇ ਦੱਸਿਆ ਕਿ ਸਕੂਲ ਖੋਲ੍ਹਣ ਬਾਰੇ ਮੀਟਿੰਗਾਂ ਦਾ ਦੌਰ ਚਲ ਰਿਹਾ ਹੈ।ਇੱਥੋਂ ਦੇ ਇੱਕ ਹੋਰ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਚੰਡੀਗੜ੍ਹ ਯੂਟੀ ਹੋਣ ਕਰਕੇ ਗ੍ਰਹਿ ਮੰਤਰਾਲੇ ਅਧੀਨ ਆਉਂਦਾ ਹੈ ਤੇ 31 ਜੁਲਾਈ ਤਕ ਸਿੱਖਿਆ ਸੰਸਥਾਨ ਬੰਦ ਕਰਨ ਦੇ ਹੁਕਮ ਹਨ ਤੇ ਇੰਨੇ ਘੱਟ ਸਮੇਂ 'ਚ ਜਾਣਕਾਰੀ ਦੇਣੀ ਸੰਭਵ ਨਹੀਂ। ਇਸ ਸਬੰਧੀ ਭਲਕ ਨੂੰ ਐਮਐਚਆਰਡੀ ਨੂੰ ਫੀਡਬੈਕ ਨਹੀਂ ਭੇਜੀ ਜਾਵੇਗੀ ਤੇ ਇਹੀ ਕਿਹਾ ਜਾਵੇਗਾ ਕਿ ਗ੍ਰਹਿ ਮੰਤਰਾਲੇ ਦੇ ਹੁਕਮਾਂ ’ਤੇ ਹੀ ਸਕੂਲ ਖੋਲ੍ਹੇ ਜਾਣਗੇ।