ਮਾਪਿਆਂ ਲਈ ਵੱਡੀ ਖੁਸ਼ਖਬਰੀ, ਸਕੂਲਾਂ ਦੀ ਫੀਸ ਨੂੰ ਲੈ ਕੇ ਆਈ ਵੱਡੀ ਖਬਰ

Tags

ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਪ੍ਰਾਈਵੇਟ ਸਕੂਲਾਂ ਤੇ ਵਿਦਿਆਰਥੀਆਂ ਚਲ ਰਹੇ ਫੀਸਾਂ ਦੇ ਮਸਲੇ ‘ਤੇ ਕੋਰਟ ਨੇ ਸੁਣਵਾਈ ਪੂਰੀ ਕਰ ਲਈ ਹੈ ਜਿਸ ਤੋਂ ਬਾਅਦ ਬੈਂਚ ਨੇ ਕਿਹਾ ਕਿ ਹੁਣ ਸਕੂਲ ਕਿਸੇ ਵੀ ਬੱਚੇ ਦਾ ਨਾਂ ਨਹੀਂ ਕੱਟ ਸਕਣਗੇ। ਇਸ ਦੇ ਨਾਲ ਹੀ ਜਿਹੜੇ ਪੀੜਤ ਮਾਪੇ ਸਕੂਲ ਨੂੰ ਫੀਸ ਨਹੀਂ ਦੇ ਸਕਣਗੇ, ਉਹ ਸਕੂਲ ‘ਚ ਦਰਖ਼ਾਸਤ ਦੇਣਗੇ ਤੇ ਅਰਜ਼ੀ ਦੇਣ ਵਾਲੇ ਬੱਚਿਆਂ ਦੇ ਨਾਂ ਵੀ ਸਕੂਲ ਨਹੀਂ ਕੱਟ ਸਕਦੇ। ਸੁਣਵਾਈ ਦੌਰਾਨ ਕਿਹਾ ਗਿਆ ਕਿ ਮਾਪਿਆਂ ਨੂੰ ਫੀਸ ਨਾ ਦੇਣ ਦਾ ਵਾਜ਼ਬ ਕਾਰਨ ਦੱਸਣਾ ਹੋਵੇਗਾ ਕਿ ਕੀ ਸੱਚ ਵਿੱਚ ਲੌਕਡਾਊਨ ਦੌਰਾਨ ਮਾਪਿਆਂ ਨੂੰ ਤਨਖਾਹ ਨਹੀਂ ਮਿਲੀ।

ਇਸ ਦੇ ਨਾਲ ਹੀ ਸਕੂਲ ਐਸੋਸੀਏਸ਼ਨ ਨੂੰ ਵੀ ਆਪਣੇ ਆਮਦਨ ਦੀ ਜਾਣਕਾਰੀ ਅਥਾਰਟੀ ਨੂੰ ਦੇਣੀ ਪਵੇਗੀ। ਇਸ ਦਾ ਆਖਰੀ ਫੈਸਲਾ ਰੈਗੂਲੇਟਰੀ ਅਥਾਰਟੀ ਹੀ ਕਰਗੀ ਕਿ ਕਿਹੜੇ ਮਾਪੇ ਫੀਸ ਮਾਫ਼ੀ ਦੀ ਸ਼੍ਰੇਣੀ ‘ਚ ਆਉਗੇ ਜਾਂ ਨਹੀਂ।