ਜੇ ਤੁਸੀਂ ਦੇਣ ਵੀ ਲੱਗੇ ਹੋ ਬੱਚਿਆਂ ਦੇ ਸਕੂਲ ਦੀ ਫੀਸ ਤਾਂ ਠਹਿਰੋ

Tags

ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਪ੍ਰਾਈਵੇਟ ਸਕੂਲਾਂ ਦੇ ਹੱਕ ਵਿੱਚ ਪੂਰੀ ਫੀਸ ਤੇ ਫੰਡ ਵਸੂਲਣ ਦਾ ਫੈਸਲਾ ਸੁਣਾ ਦਿੱਤਾ। ਹੈਰਾਨੀ ਦੀ ਗੱਲ ਇਹ ਹੈ ਕਿ ਪ੍ਰਾਈਵੇਟ ਸਕੂਲਾਂ ਦੀ ਫੀਸ ਤੈਅ ਕਰਨ ਲਈ ਹਾਈਕੋਰਟ ਵੱਲੋਂ ਬਣਾਈ ਕਮੇਟੀ ਦੀ ਰਿਪੋਰਟ ਤਿੰਨ ਸਾਲਾਂ ਤੋਂ ਅਦਾਲਤ 'ਚ ਹੀ ਲਟਕੀ ਹੋਈ ਹੈ। ਦਰਅਸਲ ਪ੍ਰਾਈਵੇਟ ਸਕੂਲ ਚਾਰ ਸਾਲ ਤੋਂ ਐਮਰਜੈਂਸੀ ਫੰਡ ਦੇ ਨਾਂ 'ਤੇ ਫੀਸ ਵਸੂਲ ਰਹੇ ਹਨ ਪਰ ਜਦੋਂ ਹੁਣ ਮੌਕਾ ਆਇਆ ਤਾਂ ਸਕੂਲਾਂ ਵੱਲੋਂ ਇਸ ਦੀ ਵਰਤੋਂ ਨਹੀਂ ਕੀਤੀ ਗਈ। ਪ੍ਰਾਈਵੇਟ ਸਕੂਲ ਇਸ ਫੰਡ ਦੇ ਨਾਂ 'ਤੇ ਵਿਦਿਆਰਥੀਆਂ ਤੋਂ ਹੁਣ ਤਕ ਮੋਟੀ ਰਕਮ ਵਸੂਲ ਚੁੱਕੇ ਹਨ।

ਇੱਥੋਂ ਤਕ ਕਿ ਸਕੂਲਾਂ ਵੱਲੋਂ ਲਏ ਜਾਂਦੇ ਐਮਰਜੈਂਸੀ ਫੰਡ ਦਾ ਵੀ ਪਿਛਲੇ ਚਾਰ ਸਾਲ ਤੋਂ ਇਸਤੇਮਾਲ ਨਹੀਂ ਕੀਤਾ ਗਿਆ।ਪ੍ਰਾਈਵੇਟ ਸਕੂਲਾਂ ਦੀ ਫੀਸ ਨਿਰਧਾਰਤ ਕਰਨ ਲਈ ਕਮੇਟੀ ਨੇ 5500 ਪੰਨਿਆਂ ਦੀ ਰਿਪੋਰਟ ਦਾ ਸਾਰ ਪੰਜਾਬ ਸਿੱਖਿਆ ਵਿਭਾਗ ਨੂੰ ਸੌਂਪਿਆ ਸੀ ਪਰ ਸਿੱਖਿਆ ਵਿਭਾਗ ਨੇ ਇਸ 'ਤੇ ਕੋਈ ਕਾਰਵਾਈ ਨਹੀਂ ਕੀਤੀ। ਇੱਥੋਂ ਤਕ ਕਿ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੂੰ ਇਸ ਰਿਪੋਰਟ ਬਾਰੇ ਪਤਾ ਤਕ ਨਹੀਂ। ਕਮੇਟੀ ਨੇ ਜਿਹੜੇ ਸਕੂਲਾਂ ਨੂੰ ਜੁਰਮਾਨਾ ਤੇ ਫੀਸ ਰੀਫੰਡ ਦੇ ਹੁਕਮ ਦਿੱਤੇ ਸਨ ਉਹ ਇਸ ਖਿਲਾਫ ਅਦਾਲਤ ਪਹੁੰਚ ਗਏ ਤੇ ਅਜੇ ਤਕ ਇਹ ਮਾਮਲਾ ਅਦਾਲਤ ਲਟਕਿਆ ਹੋਇਆ। ਇਸ ਫੰਡ ਨੂੰ ਸਕੂਲ ਕੋਰੋਨਾ ਸੰਕਟ ਦੌਰਾਨ ਵਰਤ ਸਕਦੇ ਸਨ।