1 ਅਗਸਤ ਤੋਂ ਸਕੂਲ ਖੋਲ੍ਹਣ ਬਾਰੇ ਵੱਡਾ ਫੈਸਲਾ, ਅਨਲੌਕ 3 ਦੀ ਪ੍ਰਕਿਰਿਆ ਸ਼ੁਰੂ

ਕੋਰੋਨਾ ਵਾਇਰਸ ਦੇ ਵਧਦੇ ਪਸਾਰ ਨੂੰ ਦੇਖਦਿਆਂ ਬਾਕੀ ਦੇਸ਼ਾਂ ਵਾਂਗ ਭਾਰਤ ਨੇ ਵੀ ਮਾਰਚ ਵਿਚ ਲੌਕਡਾਊਨ ਕੀਤਾ ਸੀ। ਚਾਰ ਗੇੜ 'ਚ ਲੌਕਡਾਊਨ ਚੱਲਣ ਤੋਂ ਬਾਅਦ ਭਾਰਤ ਨੇ ਅਨਲੌਕ ਦੀ ਪ੍ਰਕਿਰਿਆ ਸ਼ੁਰੂ ਕੀਤੀ। ਪਿਛਲੇ ਦੋ ਮਹੀਨਿਆਂ ਤੋਂ ਸਰਕਾਰ ਨੇ 'ਅਨਲੌਕ ਇਕ' ਤੇ 'ਅਨਲੌਕ 2' 'ਚ ਭਾਰੀ ਛੋਟ ਦਿੱਤੀ ਹੈ। ਭਾਰਤ 'ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਜਿਸ ਕਾਰਨ ਸਰਕਾਰ ਫਿਲਹਾਲ ਸਕੂਲ ਖੋਲ੍ਹਣ ਦਾ ਫੈਸਲਾ ਨਹੀਂ ਲੈਣਾ ਚਾਹੁੰਦੀ।

ਪਹਿਲੀ ਅਗਸਤ ਤੋਂ ਦੇਸ਼ 'ਚ 'ਅਨਲੌਕ 3' ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਅਜਿਹੇ 'ਚ ਕਿਆਸਰਾਈਆਂ ਲਾਈਆਂ ਜਾ ਰਹੀਆਂ ਸਨ ਕਿ ਤੀਜੇ ਅਨਲੌਕ 'ਚ ਸਰਕਾਰ ਸਕੂਲ ਖੋਲ੍ਹਣ ਦੀ ਇਜਾਜ਼ਤ ਮੁੜ ਤੋਂ ਦੇ ਸਕਦੀ ਹੈ। ਪਰ ਸੀਨੀਅਰ ਅਧਿਕਾਰੀਆਂ ਮੁਤਾਬਕ ਸਕੂਲਾਂ ਤੋਂ ਇਲਾਵਾ ਮੈਟਰੋ ਰੇਲ ਸੇਵਾਵਾਂ ਫਿਲਹਾਲ ਜਲਦ ਸ਼ੁਰੂ ਹੋਣ ਦੀ ਸੰਭਾਵਨਾ ਨਹੀਂ ਹੈ। ਫਿਲਹਾਲ ਸਵਿਮਿੰਗ ਪੂਲ ਵੀ ਫਿਲਹਾਲ ਬੰਦ ਰਹਿਣ ਦੀ ਸੰਭਾਵਨਾ ਹੈ।