ਜਥੇਦਾਰ ਤੇ SGPC ਪ੍ਰਧਾਨ ਦਾ ਵੱਡਾ ਬਿਆਨ! ਹਿੱਲ ਸਕਦੀਆਂ ਨੇ ਸਰਕਾਰਾਂ ਦੀ ਚੂਲਾਂ

Tags

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਐਕਟਿੰਗ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਸਨਿੱਚਰਵਾਰ ਨੂੰ ਕਿਹਾ ਹੈ ਕਿ ਹਰੇਕ ਸਿੱਖ ਖ਼ਾਲਿ ਸਤਾ ਨ ਚਾਹੁੰਦਾ ਹੈ ਤੇ ਜੇ ਸਰਕਾਰ ਖ਼ਾਲਿ ਸਤਾ ਨਬਣਾਉਣ ਦੀ ਪੇਸ਼ਕਸ਼ ਕਰੇ, ਤਾਂ ਉਸ ਨੂੰ ਖੁਸ਼ੀ–ਖੁਸ਼ੀ ਪ੍ਰਵਾਨ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਇੱਕ ਵੱਖਰੇ ਸਿੱਖ ਦੇਸ਼ ਖ਼ਾਲਿ ਸਤਾ ਨ ਦੀ ਸਥਾਪਨਾ ਲਈ ਨਾਅ ਰੇਬਾ ਜ਼ੀ ਵੀ ਕੀਤੀ ਗਈ। ਇਸੇ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵਰਤਮਾਨ ਜੱਥੇਦਾਰ ਤੋਂ ਇਸ ਬਾਰੇ ਸੁਆਲ ਪੁੱਛਿਆ ਗਿਆ ਸੀ, ਉਸ ਦੇ ਜਵਾਬ ਵਿੱਚ ਹੀ ਉਨ੍ਹਾਂ ਕਿਹਾ ਕਿ ਜੇ ਸਰਕਾਰ ਸਾਨੂੰ ਖ਼ਾਲਿ ਸਤਾ ਨ ਦੀ ਪੇਸ਼ਕਸ਼ ਕਰੇ, ਤਾਂ ਹੋਰ ਸਾਨੂੰ ਕੀ ਚਾਹੀਦਾ ਹੈ? ਅਸੀਂ ਪ੍ਰਵਾਨ ਕਰਾਂਗੇ ਹਰ ਸਿੱਖ ਖ਼ਾਲਿ ਸਤਾ ਨਚਾਹੁੰਦਾ ਹੈ।

ਅੱਜ ਅੰਮ੍ਰਿਤਸਰ ਵਿੱਚ ਬਹੁਤ ਸਖ਼ਤ ਸੁਰੱਖਿਆ ਚੌਕਸੀ ਦੇ ਇੰਤਜ਼ਾਮ ਸਨ। ਪੁਲਿਸ ਦੀ ਅੱਜ ਇਹੋ ਕੋਸ਼ਿਸ਼ ਸੀ ਕਿ ਕੋਈ ਸ਼ਰਧਾਲੂ ਜਾਂ ਆਗੂ ਸ੍ਰੀ ਹਰਿਮੰਦਰ ਸਾਹਿਬ ਨਾ ਅੱਪੜ ਸਕੇ। ਮੀਡੀਆ ਨੂੰ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਆਯੋਜਿਤ ਸਮਾਰੋਹ ਵਿੱਚ ਜਾਣ ਦੀ ਇਜਾਜ਼ਤ ਨਹ਼ ਦਿੱਤੀ ਗਈ। ਆਪਰੇਸ਼ਨ ਬ ਲੂ ਸ ਟਾਰ ਦੌਰਾਨ ਅਕਾਲ–ਚਲਾਣਾ ਕਰ ਗਏ ਸਿੰਘਾਂ ਅਤੇ ਸਿੰਘਣੀਆਂ ਦੀ 36ਵੀਂ ਬਰਸੀ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇੱਕ ਸਮਾਰੋਹ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੀ ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨਾਲ ਮੌਜੂਦ ਸਨ।

ਉਨ੍ਹਾਂ ਵੀ ਜੱਥੇਦਾਰ ਦੇ ਸਟੈਂਡ ਦੀ ਪ੍ਰੋੜ੍ਹਤਾ ਕੀਤੀ। ਉਨ੍ਹਾਂ ਕਿਹਾ ਕਿ ਜੇ ਸਰਕਾਰ ਖ਼ਾਲਿ ਸਤਾ ਨਦੀ ਪੇਸ਼ਕਸ਼ ਕਰੇ, ਤਾਂ ਉਹ ਉਸ ਨੂੰ ਪ੍ਰਵਾਨ ਕਰਨਗੇ। ਅੱਜ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਪੰਜਾਬ ਪੁਲਿਸ ਦੇ ਜਵਾਨਾਂ ਵਿਚਾਲੇ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਦੁਆਰ ’ਤੇ ਥੋੜ੍ਹੀ ਝੜਪ ਵੀ ਹੋਈ। ਤਦ ਉੱਥੇ ਉਨ੍ਹਾਂ ਰੋ ਸ ਮੁਜ਼ਾ ਹਰਾ ਵੀ ਕੀਤਾ। ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਅਰਦਾਸ ਕੀਤੀ ਗਈ, ਗੁਰਬਾਣੀ ਕੀਰਤਨ ਕੀਤਾ ਗਿਆ ਤੇ ਭੋਗ ਦੀ ਰਸਮ ਹੋਈ। ਬਾਅਦ ਵਿੱਚ ਖ਼ਾਲਿ ਸਤਾ ਨ ਦੇ ਹੱਕ ਵਿੱਚ ਨਾਅਰੇਬਾਜ਼ੀ ਕੀਤੀ ਗਈ ਤੇ ਖ਼ਾਲਿ ਸਤਾ ਨੀ ਝੰਡੇ ਵੀ ਲਹਿਰਾਏ ਗਏ।