ਮੋਦੀਖਾਨਾ ਤੋਂ ਬਾਅਦ ਲੁਧਿਆਣਾ ‘ਚ ਹੋਇਆ ਬਹੁਤ ਹੀ ਵੱਡਾ ਕੰਮ, ਸਭ ਰਹਿ ਗਏ ਦੇਖਦੇ

Tags

ਸਨਅਤੀ ਸ਼ਹਿਰ ਲੁਧਿਆਣਾ ਵਿਚ ਸਸਤੀ ਦਵਾਈਆਂ ਦੇਣ ਵਾਲੇ ਗੁਰੂ ਨਾਨਕ ਮੋਦੀਖਾਨਾ ਵਿਚ ਦਵਾਈਆਂ ਦੇਣ ਦੀ ਸਪਲਾਈ ਤੇ ਮੋਦੀ ਖਾਨੇ ਦੇ ਸੰਚਾਲਕਾਂ ਨੂੰ ਆ ਰਹੀਆਂ ਧ ਮ ਕੀ ਆਂ ਦਾ ਮਾਮਲਾ ਭੱ ਖ ਦਾ ਜਾ ਰਿਹਾ ਹੈ। ਪਿਛਲੇ ਤਿੰਨ ਚਾਰ ਦਿਨਾਂ ਤੋਂ ਮੋਦੀਖਾਨਾ ਨੂੰ ਦਵਾਈ ਨਹੀਂ ਦਿੱਤੀ ਜਾ ਰਹੀ। ਸੋਮਵਾਰ ਨੂੰ ਮੋਦਾ ਖਾਨਾ ਦਾ ਸਮਰਥਨ ਕਰਨ ਲਈ ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਲੱਖਾ ਸਿਧਾਣਾ ਵੀ ਮੋਦੀਖਾਨਾ ਪੁੱਜੇ। ਲੱਖਾ ਸਿਧਾਣਾ ਨੇ ਸਾਫ਼ ਕਿਹਾ ਕਿ ਉਹ ਮੋਦੀ ਖਾਨਾ ਦੇ ਸਮਰਥਨ ਵਿਚ ਡੱਟ ਕੇ ਖੜ੍ਹੇ ਹਨ, ਜੇ ਲੋੜ ਪਈ ਤਾਂ ਸੜਕਾਂ ’ਤੇ ਵੀ ਉਤਰਨਗੇ।

ਮੋਦੀਖਾਨਾ ਨੂੰ ਬੀਤੇ ਇੱਕ ਮਹੀਨੇ ਤੋਂ ਚਲਾ ਰਹੇ ਪ੍ਰਬੰਧਕਾਂ ਨੂੰ ਹੁਣ ਹੋਲਸੇਲ ਦਵਾਈ ਮਾਰਕੀਟ ਨੇ ਦਵਾਈ ਦੇਣ ਤੋਂ ਮਨ੍ਹਾ ਕਰ ਦਿੱਤਾ ਹੈ। ਉਨ੍ਹਾਂ ਸਾਫ਼ ਕਿਹਾ ਕਿ ਉਹ ਮੋਦਾਖਾਨਾ ਦੇ ਨਾਲ ਹਨ ਤੇ ਜੋ ਵੀ ਇਸ ਨੂੰ ਬੰ ਦ ਕਰਵਾਉਣ ਦੀ ਸੋਚੇਗਾ ਵੀ ਉਸ ਦੇ ਖ਼ਿ ਲਾ ਫ਼ ਸੰਘਰਸ਼ ਕੀਤਾ ਜਾਏਗਾ। ਵਿਧਾਇਕ ਬੈਂਸ ਨੇ ਕਿਹਾ ਕਿ ਇਸ ਮਾਮਲੇ ਵਿਚ ਉਹ ਹੋਲਸੇਲ ਮਾਰਕੀਟ ਐਸੋਸੀਏਸ਼ਨ ਤੇ ਹੈਲਥ ਸਕੱਤਰ ਨਾਲ ਗੱਲ ਕਰਨਗੇ।