ਲੋਕੋ, ਲੀਡਰੋ, ਮੰਨ ਲਓ ਕੇਜਰੀਵਾਲ ਦੀ ਇਹ ਗੱਲ , ਚੀਨ ਬਾਰੇ ਵੀ ਬੋਲ ਦਿੱਤੇ ਵੱਡੇ ਬੋਲ

Tags

ਭਾਰਤ-ਚੀਨ ਵਿਵਾਦ 'ਤੇ ਬਿਆਨਬਾਜ਼ੀ ਕਰ ਰਹੇ ਆਗੂਆਂ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਨਸੀਹਤ ਦਿੱਤੀ ਹੈ। ਬਿਆਨਬਾਜ਼ੀ ਕਰ ਰਹੇ ਆਗੂਆਂ ਨੂੰ ਨਸੀਹਤ ਦਿੰਦਿਆਂ ਕੇਜਰੀਵਾਲ ਨੇ ਕਿਹਾ ਕਿ ਭਾਰਤ ਇਸ ਸਮੇਂ ਚੀਨ ਖ਼ਿਲਾਫ਼ ਦੋ ਲ-ੜਾ-ਈ ਲੜ ਰਿਹਾ ਹੈ। ਇਕ ਲੜਾਈ ਸਰਹੱਦ ਤੇ ਦੂਜਾ ਚੀਨ ਤੋਂ ਆਏ ਕੋਰੋਨਾ ਵਾਇਰਸ ਖ਼ਿਲਾਫ਼। ਪਹਿਲਾਂ ਵਾਇਰਸ ਖ਼ਿਲਾਫ਼ ਤੇ ਦੂਜਾ ਬਾਰਡਰ ਤੇ ਚਾਈਨਾ ਖ਼ਿਲਾਫ਼। ਦੇਸ਼ ਡਾਕਟਰ ਤੇ ਸਾਡੇ ਫ਼ੌਜੀਆਂ ਦੋਵਾਂ ਨਾਲ ਖੜ੍ਹਾ ਹੋਇਆ ਹੈ। ਸਾਡੇ 20 ਜਵਾਨ ਪਿੱਛੇ ਨਹੀਂ ਹੱਟੇ ਸਨ। ਦੇਸ਼ ਵੀ ਪਿੱਛੇ ਨਹੀਂ ਹੱਟੇਗਾ।

ਇਨ੍ਹਾਂ ਦੋਵਾਂ ਮਾਮਲਿਆਂ 'ਚ ਕੋਈ ਰਾਜਨੀਤੀ ਨਹੀਂ ਹੋਣੀ ਚਾਹੀਦੀ। ਕੋਈ ਪਾਰਟੀਬਾਜ਼ ਨਹੀਂ ਹੋਣੀ ਚਾਹੀਦੀ। ਸਰਹੱਦ ਵਿਵਾਦ 'ਤੇ ਕੇਜਰੀਵਾਲ ਨੇ ਕਿਹਾ ਕਿ ਸਾਡੇ 20 ਬਹਾਦੁਰ ਫ਼ੌਜੀ ਪਿੱਛੇ ਨਹੀਂ ਹੱਟ ਰਹੇ ਹਨ, ਅਸੀਂ ਵੀ ਪਿੱਛੇ ਨਹੀਂ ਹਟਾਂਗੇ ਤੇ ਦੋਵੇਂ ਯੁੱਧ ਜਿੱਤਾਂਗੇ। ਸਰਹੱਦੀ ਵਿਵਾਦ 'ਤੇ ਵਿਰੋਧੀ ਪਾਰਟੀਆਂ 'ਤੇ ਸੱਤਾਧਿਰ ਪਾਰਟੀ ਦੌਰਾਨ ਚੱਲ ਰਹੀ ਜੁਬਾਨੀ ਜੰ-ਗ 'ਤੇ ਕੇਜਰੀਵਾਲ ਨੇ ਕਿਹਾ ਕਿ ਇਹ ਸਮੇਂ ਰਾਜਨੀਤੀ ਕਰਨ ਦਾ ਨਹੀਂ ਹੈ। ਅੱਜ ਦੇਸ਼ ਦੋ ਤਰ੍ਹਾਂ ਦੇ ਯੁੱ-ਧ ਲੜ ਰਿਹਾ ਹੈ।