ਪੰਜਾਬ ਦੇ ਮੌਸਮ ਨੂੰ ਲੈ ਕੇ ਆਈ ਰਾਹਤ ਦੀ ਖਬਰ, ਇਨ੍ਹਾਂ ਦਿਨਾਂ ਵਿੱਚ ਆਵੇਗਾ ਭਾਰੀ ਮੀਂਹ

Tags

ਪੰਜਾਬ, ਚੰਡੀਗੜ੍ਹ ਸਮੇਤ ਉਤੱਰੀ ਭਾਰਤ ਲਈ ਖੁਸ਼ੀ ਦੀ ਖਬਰ ਹੈ। ਆਉਣ ਵਾਲੇ 48 ਤੋਂ 72 ਘੰਟਿਆ ਵਿਚ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ। ਮੌਸਮ ਵਿਭਾਗ ਨੇ ਦੱਸਿਆ ਹੈ ਕਿ 24-25 ਜੂਨ ਨੂੰ ਮੌਨਸੂਨ ਦੀ ਬਾਰਸ਼ ਸ਼ੁਰੂ ਹੋ ਜਾਵੇਗੀ। ਇਸ ਵਾਰ ਇਕ ਹਫਤਾ ਪਹਿਲਾਂ ਹੀ ਮੌਨਸੂਨ ਪੰਜਾਬ ਆਵੇਗਾ। ਮੌਸਮ ਵਿਭਾਗ ਅਨੁਸਾਰ ਪੰਜਾਬ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿੱਚ ਅਗਲੇ ਚਾਰ-ਪੰਜ ਦਿਨਾਂ ਵਿੱਚ ਤੇਜ਼ ਬਾਰਸ਼ ਅਤੇ ਹਵਾ ਚੱਲ ਸਕਦੀ ਹੈ। ਸ਼ਨੀਵਾਰ ਨੂੰ ਛੱਤੀਸਗੜ, ਬਿਹਾਰ, ਝਾਰਖੰਡ ਅਤੇ ਉੜੀਸਾ ਦੇ ਕੁਝ ਇਲਾਕਿਆਂ ਵਿੱਚ ਬਾਰਸ਼ ਹੋ ਸਕਦੀ ਹੈ। ਉੱਤਰ ਪੂਰਬੀ ਰਾਜਾਂ ਦੇ ਲਗਭਗ ਸਾਰੇ ਰਾਜਾਂ ਵਿੱਚ ਬਾਰਸ਼ ਹੋਵੇਗੀ।

ਇਸ ਤੋਂ ਇਲਾਵਾ ਮੌਸਮ ਵਿਭਾਗ ਵੱਲੋ ਇਸ ਵਾਰ ਚੰਗੀ ਬਾਰਸ਼ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। ਪਿਛਲੇ ਕਾਫੀ ਦਿਨਾਂ ਤੋਂ ਗਰਮੀ ਪੈ ਰਹੀ ਹੈ। ਇਸ ਤੋਂ 24-25 ਜੂਨ ਨੂੰ ਰਾਹਤ ਮਿਲ ਸਕਦੀ ਹੈ। ਸਕਾਈਮੇਟਵੇਦਰ ਦੀ ਵੈੱਬਸਾਈਟ ਦੇ ਅਨੁਸਾਰ ਰਾਜਸਥਾਨ, ਦੱਖਣੀ ਉੱਤਰ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ ਅਤੇ ਅਸਾਮ ਦੇ ਰਸਤੇ ਉੱਤਰ-ਪੂਰਬ ਭਾਰਤ ਤੱਕ ਤੂਫਾਨੀ ਸਥਿਤੀ ਹੈ. ਇਸ ਕਾਰਨ ਅਗਲੇ ਚਾਰ-ਪੰਜ ਦਿਨਾਂ ਤੱਕ ਇਨ੍ਹਾਂ ਇਲਾਕਿਆਂ ਵਿੱਚ ਤੇਜ਼ ਬਾਰਸ਼ ਹੋ ਸਕਦੀ ਹੈ। ਚੰਡੀਗੜ੍ਹ ਮੌਸਮ ਵਿਭਾਗ ਦੇ ਨਿਰਦੇਸ਼ਕ ਡਾ ਸੁਰਿੰਦਰ ਪਾਲ ਨੇ ਕਿਹਾ, ਸ਼ਹਿਰ 'ਚ 22 ਜਾਂ 23 ਜੂਨ ਤੱਕ ਪ੍ਰੀ ਮੌਨਸੂਨ ਪਹੁੰਚਣ ਦੇ ਅਸਾਰ ਹਨ ਅਤੇ 24 ਜਾਂ 25 ਜੂਨ ਦੇ ਆਸ ਪਾਸ, ਦੱਖਣ-ਪੱਛਮੀ ਮੌਨਸੂਨ ਚੰਡੀਗੜ੍ਹ 'ਚ ਦਸਤਕ ਦੇ ਸਕਦਾ ਹੈ।

ਮੌਨਸੂਨ ਪੱਛਮੀ ਉੱਤਰ ਪ੍ਰਦੇਸ਼ ਪਹੁੰਚ ਗਿਆ ਹੈ। ਇੱਥੋਂ ਇਹ ਪੂਰਬੀ ਉੱਤਰ ਪ੍ਰਦੇਸ਼ ਦੇ ਰਸਤੇ ਉਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਪਹੁੰਚੇਗਾ। ਇੰਝ ਜਾਪਦਾ ਹੈ ਕਿ ਚੰਡੀਗੜ੍ਹ 'ਚ ਇਸ ਵਾਰ ਮੌਨਸੂਨ ਤੈਅ ਸਮੇਂ ਤੋਂ ਪੰਜ ਛੇ ਦਿਨ ਪਹਿਲਾਂ ਹੀ ਆ ਜਾਵੇਗਾ।ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਿਕ ਅਗਲੇ 24 ਤੋਂ 72 ਘੰਟੇ ਤੱਕ ਅਸਮਾਨ 'ਚ ਬੱਦਲਵਾਈ ਜਾਰੀ ਰਹੇਗੀ।