ਕੈਪਟਨ ਨੂੰ ਆਇਆ ਗੁੱਸਾ, ਲੋਕਾਂ ਨੂੰ ਦਿੱਤੀ ਵੱਡੀ ਚਿਤਾਵਨੀ

Tags

ਪੂਰੇ ਦੇਸ਼ ਵਾਂਗ ਪੰਜਾਬ ਵੀ ਅਨਲੌਕ 1.0 ਦੀ ਸਟੇਜ ਵਿੱਚ ਹੈ, ਸੂਬੇ ਵਿੱਚ ਦੁਕਾਨਾਂ ਖੁੱਲ ਚੁੱਕੀਆਂ ਨੇ,ਦਫ਼ਤਰਾਂ ਵਿੱਚ ਕੰਮ ਸ਼ੁਰੂ ਹੋ ਚੁੱਕਾ ਹੈ, ਜ਼ਿਆਦਾਤਰ ਫ਼ੈਕਟਰੀਆਂ ਦੀ ਚਿਮਨੀਆਂ ਵਿੱਚੋਂ ਹੁਣ ਮੁੜ ਤੋਂ ਧੁਆ ਨਿਕਲਣ ਲੱਗਿਆ ਹੈ। ਅਰਥਚਾਰਾ ਹੋਲੀ-ਹੋਲੀ ਪਟਰੀ 'ਤੇ ਆ ਰਿਹਾ ਹੈ, ਜਲਦ ਹੀ ਰਫ਼ਤਾਰ ਵੀ ਫੜ ਲਵੇਗਾ, ਪਰ ਇੱਥੇ ਇਹ ਗੱਲ ਸਮਝਨੀ ਬਹੁਤ ਜ਼ਰੂਰੀ ਹੈ ਕਿ ਕੋਰੋਨਾ ਸਾਡੇ ਵਿੱਚ ਹੁਣ ਵੀ ਮੌਜੂਦ ਹੈ ਅਤੇ ਉਹ ਕਿਸੇ ਵੇਲੇ ਪੂਰੀ ਤਾਕਤ ਨਾਲ ਹ ਮ ਲਾ ਕਰ ਸਕਦਾ ਹੈ ਅਤੇ ਫ਼ਿਰ ਜੇਕਰ ਮੁੜ ਤੋਂ ਜ਼ਿੰਦਗੀ ਦੀ ਰਫ਼ਤਾਰ 'ਤੇ ਬ੍ਰੇਕ ਲੱਗੀ ਤਾਂ ਬਚਨਾਂ ਮੁਸ਼ਕਿਲ ਹੈ। ਇਸ ਲਈ ਕੋਰੋਨਾ ਖ਼ਿਲਾਫ਼ ਜੰਗ ਜਿੱਤਣ ਲਈ ਜਨਤਾ ਦੇ ਸਹਿਯੋਗ ਦੀ ਬਹੁਤ ਜ਼ਰੂਰਤ ਹੈ।

ਅਨਲੌਕ ਤੋਂ ਬਾਅਦ ਮਾਸਕ ਅਤੇ ਸੋਸ਼ਲ ਡਿਸਟੈਂਸਿੰਗ ਨੂੰ ਲੈਕੇ ਜਿਸ ਤਰ੍ਹਾਂ ਸੂਬੇ ਦੀ ਜਨਤਾ ਵੱਲੋਂ ਲਾਪਰਵਾਹੀ ਵਰਤੀ ਜਾ ਰਹੀ ਹੈ। ਉਸ ਨੂੰ ਲੈਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਫ਼ੀ ਦੁਖੀ ਨੇ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਟਵੀਟਰ ਹੈਂਡਲ 'ਤੇ ਲਿਖਿਆ ਕਿ 'ਉਨ੍ਹਾਂ ਇਹ ਜਾਣ ਕੇ ਕਾਫ਼ੀ ਦੁੱਖੀ ਨੇ ਕਿ ਕੁੱਝ ਲੋਕ ਮਾਸਕ ਨਹੀਂ ਪਾ ਰਹੇ ਨੇ,ਅਹਿਤਿਆਤ ਨਹੀਂ ਵਰਤ ਰਹੇ ਨੇ ,ਸਰਕਾਰ ਇਕੱਲੇ ਕੋਵਿਡ 19 ਖ਼ਿਲਾਫ਼ ਨਾ 'ਤੇ ਜੰਗ ਲੜ ਸਕਦੀ ਹੈ ਨਾ ਹੀ ਜਿੱਤ ਸਕਦੀ ਹੈ। ਮੈਨੂੰ ਤੁਹਾਡੇ ਸਭ ਦਾ ਸਹਿਯੋਗ ਚਾਹੀਦਾ ਹੈ, ਕਿਸੇ ਵੀ ਫਲੂ ਦੇ ਸਿਮਟਮ ਨੂੰ ਤੁਸੀਂ ਹਲਕੇ ਵਿੱਚ ਨਾ ਲਓ ਫ਼ੌਰਨ ਡਾਕਟਰ ਦੀ ਸਲਾਹ ਲਓ'।