ਨਵਜੋਤ ਸਿੱਧੂ ਦੇ ਆਪ ‘ਚ ਜਾਣ ਤੇ ਬੋਲੇ ਕੈਪਟਨ ਅਮਰਿੰਦਰ ਸਿੰਘ

Tags

ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਦੇ ਆਮ ਆਦਮੀ ਪਾਰਟੀ 'ਚ ਜਾਣ ਦੀ ਛਿੜੀ ਚਰਚਾ 'ਤੇ ਵਿਰਾਮ ਲਾਉਂਦਿਆਂ ਕਿਹਾ ਕਿ, ਸਿੱਧੂ ਕਿਤੇ ਨਹੀਂ ਜਾ ਰਹੇ, ਉਹ ਪੂਰੀ ਤਰਾਂ ਕਾਂਗਰਸ ਪਾਰਟੀ ਦੇ ਨਾਲ ਹਨ। ਪਿਛਲੇ ਦਿਨਾਂ ਤੋਂ ਮੀਡੀਆ 'ਚ ਫੈਲੀਆਂ ਸਿੱਧੂ ਦੀਆਂ ਆਮ ਆਦਮੀ ਪਾਰਟੀ 'ਚ ਜਾਣ ਦੀਆਂ ਸਾਰੀਆਂ ਖ਼ਬਰਾਂ ਨੂੰ ਕੈਪਟਨ ਨੇ ਨਕਾਰ ਦਿੱਤਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ 2022 'ਚ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਲੜਨ ਦਾ ਐਲਾਨ ਕੀਤਾ ਹੈ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕੈਪਟਨ ਨੇ 2017 'ਚ ਹੋਈਆਂ ਚੋਣਾਂ ਨੂੰ ਕੈਪਟਨ ਨੇ ਆਪਣੀ ਆਖਰੀ ਚੋਣ ਦੱਸਿਆ ਸੀ ਪਰ ਹੁਣ ਪਾਰਟੀ ਦੇ ਸਾਥੀਆਂ ਦੇ ਭਰਵੇਂ ਸਹਿਯੋਗ ਤੋਂ ਬਾਅਦ ਉਨ੍ਹਾਂ 2022 ਦੀਆਂ ਵਿਧਾਨ ਸਭਾ ਚੋਣਾਂ ਲੜਨ ਦੇ ਆਪਣੇ ਫ਼ੈਸਲੇ ਦਾ ਐਲਾਨ ਕੀਤਾ ਹੈ।