ਪੰਜਾਬ ਨੂੰ ਵੱਡਾ ਖਤਰਾ, ਕੈਪਟਨ ਨੇ ਲਾਈਵ ਹੋ ਕੇ ਕਰਤਾ ਵੱਡਾ ਖੁਲਾਸਾ

Tags

ਕੋਰੋਨਾਵਾਇਰਸ ਮਹਾਮਾਰੀ ਦੌਰਾਨ ਪੰਜਾਬ ਦੇ ਲੋਕਾਂ ਨਾਲ ਆਪਣੇ ਆਨਲਾਇਨ ਪ੍ਰੋਗਰਾਮ #Askcaptain ਰਾਹੀਂ ਗੱਲ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਧਦੇ ਕੋਰੋਨਾ ਪ੍ਰਸਾਰ ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇੱਕ ਵਾਰ ਫਿਰ ਸੂਬੇ 'ਚ ਕੋਰੋਨਾ ਆਪਣਾ ਜ਼ੋਰ ਵਿਖਾ ਰਿਹਾ ਹੈ ਇਸ ਨੂੰ ਕਾਬੂ ਕਰਨ ਦੀ ਲੋੜ ਹੈ। ਇਸ ਦੌਰਾਨ ਮੁੱਖ ਮੰਤਰੀ ਨੇ ਫਿਲਮ ਇੰਡਸਟਰੀ ਨੂੰ ਵੀ ਵੱਡੀ ਰਾਹਤ ਦਿੱਤੀ ਹੈ। ਪੰਜਾਬ 'ਚ ਫਿਲਮ ਸ਼ੂਟਿੰਗ ਨੂੰ ਇਜਾਜ਼ਤ ਦੇ ਦਿੱਤੀ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦੇ ਹਲਾਤ ਇੱਕ ਵਾਰ ਫਿਰ ਬਦਲ ਰਹੇ ਹਨ।

ਕੈਪਟਨ ਨੇ ਕਿਹਾ ਕਿ ਤਬਲੀਘੀ ਜਮਾਤ ਅਤੇ ਨਾਂਦੇੜ ਤੋਂ ਆਉਣ ਵਾਲੇ ਸ਼ਰਧਾਲੂਆਂ ਦੇ ਸਿਹਤਯਾਬ ਹੋਣ ਤੋਂ ਬਾਅਦ ਕੋਰੋਨਾ ਦਾ ਕਹਿਰ ਘੱਟ ਗਿਆ ਸੀ।ਪਰ ਹੁਣ ਇੱਕ ਵਾਰ ਫਿਰ ਕੋਰੋਨਾ ਤੇਜ਼ੀ ਫੜ੍ਹ ਰਿਹਾ ਹੈ।ਮੁੱਖ ਮੰਤਰੀ ਨੇ ਇੱਕ ਵਾਰ ਫਿਰ ਜ਼ੋਰ ਦਿੰਦੇ ਹੋਏ ਕਿਹਾ ਕਿ ਜੁਲਾਈ ਤੋਂ ਸਤੰਬਰ ਤੱਕ ਕੋਰੋਨਾ ਆਪਣੇ ਸਿੱਖਰ ਤੇ ਹੋਵੇਗਾ। ਉਨ੍ਹਾਂ ਕੈਮਬ੍ਰਿਜ ਯੂਨੀਵਰਸਿਟੀ ਦੀ ਇੱਕ ਰਿਪੋਰਟ ਪੇਸ਼ ਕਰਦੇ ਹੋਏ ਕਿਹਾ ਕਿ ਸਿਰਫ ਮਾਸਕ ਪਾਉਣ ਨਾਲ 75-80 ਫੀਸਦ ਬੀਮਾਰੀ ਰੁੱਕ ਸਕਦੀ ਹੈ। ਇਸ ਲਈ ਸਾਨੂੰ ਮਾਸਕ ਲਾਜ਼ਮੀ ਤੌਰ ਤੇ ਪਾਉਣਾ ਚਾਹੀਦਾ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਬਦਲਦੇ ਹਲਾਤਾਂ ਨੂੰ ਵੇਖਦੇ ਹੋਏ ਹੀ ਸਖ਼ਤੀ ਵੀ ਕੀਤੀ ਹੈ।ਉਨ੍ਹਾਂ ਦੱਸਿਆ ਕਿ 6000 ਗੱਡੀਆਂ ਦਿੱਲੀ ਤੋਂ ਪੰਜਾਬ 'ਚ ਦਾਖਲ ਹੋਈਆਂ ਹਨ। ਪੰਜਾਬ ਵਿੱਚ ਯੂਨੀਵਰਸਿਟੀ ਅਤੇ ਕਾਲਜ ਦੀਆਂ ਪ੍ਰੀਖਿਆਵਾਂ 30 ਜੂਨ ਤੱਕ ਨਹੀਂ ਹੋਣਗੀਆਂ। ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ 1 ਜੁਲਾਈ ਨੂੰ ਕੇਂਦਰ ਸਰਕਾਰ ਦੇ ਵਿਦਿਅਕ ਸੰਸਥਾਵਾਂ ਤੇ ਹੋਣ ਵਾਲੇ ਫੈਸਲੇ 'ਚ ਨਵੇਂ ਦਿਸ਼ਾ ਨਿਰਦੇਸ਼ਾਂ ਦੇ ਆਉਣ ਦੀ ਉਮੀਦ ਹੈ।ਜਿਸ ਤੋਂ ਬਾਅਦ ਹੀ ਕਾਲਜ ਅਤੇ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਦਾ ਫੈਸਲਾ ਲਿਆ ਜਾਵੇਗਾ।