ਲੇਹ ਨਦੀ ‘ਚ ਲਾਪਤਾ ਪਟਿਆਲਾ ਦੇ ਨੌਜਵਾਨ ਦੀ ਮਿਲੀ ਦੇਹ

Tags

ਪੰਜਾਬ ਦਾ ਇਕ ਹੋਰ ਜਵਾਨ ਦੇਸ਼ ਦੀ ਰਾਖੀ ਕਰਦਿਆਂ ਸ਼ ਹੀ ਦ ਹੋ ਗਿਆ। ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਰਾਹੀਂ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸਲੀਮ ਖ਼ਾਨ ਪੰਜ ਸਾਲ ਪਹਿਲਾਂ ਫੌ ਜ 'ਚ ਭਰਤੀ ਹੋਇਆ ਸੀ। ਇਸ ਤੋਂ ਪਹਿਲਾਂ ਉਸ ਦੇ ਪਿਤਾ ਮੰਗਲ ਦੀਨ ਵੀ ਫ਼ੌ ਜ 'ਚ ਸੇਵਾਵਾਂ ਨਿਭਾ ਚੁੱਕੇ ਹਨ ਜਿਨ੍ਹਾਂ ਦੀ ਸੇਵਾ ਮੁਕਤੀ ਤੋਂ ਬਾਅਦ ਮੌ ਤ ਹੋ ਗਈ ਸੀ। ਸਲੀਮ ਖਾਨ ਆਪਣੇ ਪਿੱਛੇ ਮਾਤਾ ਨਸੀਬਾ ਬੇਗ਼ਮ, ਇਕ ਵੱਡਾ ਭਰਾ ਨਿਆਮਤਲੀ ਅਤੇ ਛੋਟੀ ਭੈਣ ਸੁਲਤਾਨਾ ਬੇਗਮ ਛੱਡ ਗਏ ਹਨ। ਸਲੀਮ ਖਾਨ ਦੇ ਸ਼ ਹੀ ਦ ਹੋਣ ਦੀ ਸੂਚਨਾ ਮਿਲਦੇ ਹੀ ਜਿੱਥੇ ਪਰਿਵਾਰ ਸਦਮੇ 'ਚ ਹੈ ਉੱਥੇ ਹੀ ਪੂਰੇ ਪਿੰਡ 'ਚ ਵੀ ਸੋਗ ਦੀ ਲਹਿਰ ਹੈ।

ਪਟਿਆਲਾ ਜ਼ਿਲ੍ਹੇ ਦਾ ਇਕ ਹੋਰ ਜਵਾਨ ਦੇਸ਼ ਦੀ ਰੱਖਿਆ ਕਰਦੇ ਹੋਏ ਡਿਊਟੀ ਦੌਰਾਨ ਸ਼ ਹੀ ਦ ਹੋ ਗਿਆ। ਭਾਰਤੀ ਫ਼ੌਜ ਦੀ ਰੈਜੀਮੈਂਟ, 58 ਇੰਜੀਨੀਅਰਜ਼ ਦੇ ਲਾਂਸ ਨਾਇਕ ਸਲੀਮ ਖ਼ਾਨ ਦੀ ਦੇ ਹ ਲੇਹ ਤੋਂ ਵਿਸ਼ੇਸ਼ ਹਵਾਈ ਜਹਾਜ਼ ਰਾਹੀਂ ਰਵਾਨਾ ਕਰ ਦਿੱਤੀ ਗਈ ਹੈ ਜੋ ਅੱਜ ਬਾਅਦ ਦੁਪਹਿਰ 2 ਵਜੇ ਪਟਿਆਲਾ-ਬਲਬੇੜਾ ਰੋਡ ਉਪਰ ਪੈਂਦੇ ਪਿੰਡ ਮਰਦਾਂਹੇੜੀ ਵਿਖੇ ਪੁੱਜੇਗੀ। ਉਸ ਤੋਂ ਬਾਅਦ ਸਪੁਰਦ-ਏ-ਖ਼ਾਕ ਕਰਨ ਦੀਆਂ ਰਸਮਾਂ ਹੋਣਗੀਆਂ। ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਰਾਹੀਂ ਦੁੱਖ ਦਾ ਪ੍ਰਗਟਾਵਾ ਕਰਦਿਆ ਲਿਖਿਆ- 'ਲੱਦਾਖ 'ਚ ਲਾਂਸ ਨਾਇਕ ਸਲੀਮ ਖ਼ਾਨ ਦੇ ਦੇ ਹਾਂ ਤ ਬਾਰੇ ਸੁਣ ਕੇ ਦੁੱਖ ਹੋਇਆ। ਉਸ ਦੇ ਪਰਿਵਾਰ ਨਾਲ ਮੇਰੀ ਦਿਲੀ ਹਮਦਰਦੀ ਹੈ। ਕੌਮ ਬਹਾਦਰ ਸਿਪਾਹੀ ਨੂੰ ਸਲਾਮ ਕਰਦੀ ਹੈ...ਜੈ ਹਿੰਦ।