ਕੈਪਟਨ ਸਰਕਾਰ ਨੇ ਬਦਲੇ ਨਿਯਮ, ਮੈਰੇਜ ਪੈਲੇਸ, ਰੈਸਟੋਰੈਂਟ ਅਤੇ ਢਾਬਿਆਂ ਸੰਬੰਧੀ ਵੱਡਾ ਫੈਸਲਾ

Tags

ਪੰਜਾਬ ਸਰਕਾਰ ਨੇ ਅੱਜ ਵੱਡਾ ਫ਼ੈਸਲਾ ਲੈਂਦਿਆਂ ਪੰਜਾਬ ਵਿੱਚ ਰੈਸਟੋਰੈਂਟਾਂ ਵਿੱਚ ਬੈਠ ਕੇ ਖਾਣਾ ਖਾਣ ਦੀ ਇਜਾਜ਼ਤ ਦਿੱਤੀ ਹੈ। ਇਸ ਦੌਰਾਨ ਪੰਜਾਬ ਸਰਕਾਰਾਂ ਦੇ ਹੁਕਮਾਂ ਅਨੁਸਾਰ ਰੈਸਟੋਰੈਂਟਾਂ ਦੀ ਸਮਰੱਥਾ ਤੋਂ 50 ਫੀਸਦ ਗੈਸਟ ਅੰਦਰ ਬੈਠ ਕੇ ਖਾਣਾਖਾ ਸਕਦੇ ਹਨ। ਇਸ ਦੌਰਾਨ ਬਾਰ ਬੰਦ ਰਹਿਣਗੇ। ਇਸੇ ਤਰ੍ਹਾਂ ਹੀ ਪੈਲਸਾਂ 'ਚ ਵੀ ਵਿਆਹ ਸਮਾਰੋਹਾਂ ਦੌਰਾਨ 50 ਬੰਦਿਆਂ ਦੇ ਇਕੱਠ ਦੀ ਛੋਟ ਦਿੱਤੀ ਗਈ ਹੈ ਅਤੇ ਇਸ ਦੌਰਾਨ ਕਈ ਤਰ੍ਹਾਂ ਦੀ ਰੋਕ ਲਾਈ ਗਈ ਹੈ। ਦੱਸ ਦੇਈਏ ਕਿ ਪੰਜਾਬ ਸਰਕਾਰ ਨੇ ਬੀਤੇ ਦਿਨੀਂ ਰੈਸਟੋਰੈਂਟ ਖੋਲ੍ਹਣ ਦੀ ਇਜਾਜ਼ਤ ਦਿੰਦਿਆਂ ਸਪੱਸ਼ਟ ਕੀਤਾ ਸੀ ਕਿ

ਰੈਸਟੋਰੈਂਟ ਹਾਲੇ ਸਿਰਫ਼ ਟੇਕ-ਅਵੇ ਜਾਂ ਹੋਮ ਡਲਿਵਰੀ ਦੀ ਵਿਵਸਥਾ ਸ਼ੁਰੂ ਕਰ ਸਕਣਗੇ ਪਰ ਹੁਣ ਸਰਕਾਰ ਨੇ ਰੈਸਟੋਰੈਂਟਾਂ ‘ਚ ਲੋਕਾਂ ਦੇ ਬੈਠਣ ਤੇ ਖਾਣਾ ਲੈਣ ਦੀਇਜਾਜ਼ਤ ਦੇ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਰੈਸਟੋਰੈਂਟਾਂ ਵਿੱਚ ਸ਼-ਰਾ-ਬ ਕਮਰਿਆਂ ਤੇ ਰੈਸਟੋਰੈਂਟ ਵਿੱਚ ਸਰਵ ਕੀਤੀ ਜਾ ਸਕੇਗੀ। ਇਸ ਦੇ ਨਾਲ ਹੀ ਰੈਸਟੋਰੈਂਟ ਰਾਤ 8 ਵਜੇ ਤੱਕ ਖੁੱਲ੍ਹੇ ਰਹਿਣਗੇ। ਵਿਆਹ ਅਤੇ ਹੋਰ ਸਮਾਗਮਾਂ ਵਿੱਚ 50 ਵਿਅਕਤੀਆਂ ਦਾ ਇਕੱਠ ਕਰਨ ਦੀ ਵੀ ਇਜਾਜ਼ਤ ਦਿੱਤੀ ਗਈ ਹੈ।