ਕਰੋਨਾ ਵਾਇਰਸ ਹੋਇਆ ਖ਼ਤਰਨਾਕ, ਹੁਣੇ ਹੁਣੇ ਮੁੱਖ ਮੰਤਰੀ ਦਾ ਆਇਆ ਬਿਆਨ ਘਰ ਘਰ ਪਹੁੰਚਾਓ

Tags

ਅੱਜ ਬੁੱਧਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੈਸ ਕਾਨਫਰੰਸ ਕੀਤੀ ਹੈ। ਇਸ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਬੀਤੇ ਦਿਨ ਬੁਖਾਰ ਅਤੇ ਖਾਂਸੀ ਤੋਂ ਬਾਅਦ ਮੇਰਾ ਕੋਰੋਨਾ ਦਾ ਟੈਸਟ ਹੋਇਆ ਸੀ ਪਰ ਤੁਹਾਡੀਆਂ ਦੁਆਵਾਂ ਨਾਲ ਰਿਪੋਰਟ ਨੈਗੇਟਿਵ ਆਈ ਹੈ। ਸੀਐਮ ਕੇਜਰੀਵਾਲ ਨੇ ਕਿਹਾ ਕਿ ”ਬੀਤੇ ਮੰਗਲਵਾਰ ਆਫਤ ਪ੍ਰਬੰਧਨ ਦੀ ਬੈਠਕ ਵਿਚ ਜਿਹੜੇ ਅੰਕੜੇ ਸੂਬਾ ਸਰਕਾਰ ਨੇ ਵਿਖਾਏ ਹਨ ਉਸ ਤੋਂ ਪਤਾ ਲੱਗਦਾ ਹੈ ਕਿ ਦਿੱਲੀ ਵਿਚ ਕੋਰੋਨਾ ਤੇਜ਼ੀ ਨਾਲ ਫੈਲੇਗਾ। 15 ਜੂਨ ਤੱਕ 44 ਹਜ਼ਾਰ ਕੇਸ ਹੋ ਜਾਣਗੇ, 30 ਜੂਨ ਤੱਕ ਇਕ ਲੱਖ, 15 ਜੁਲਾਈ ਤੱਕ 2.25 ਲੱਖ ਅਤੇ 31 ਜੁਲਾਈ ਤੱਕ 5 ਲੱਖ 32 ਹਜ਼ਾਰ ਕੋਰੋਨਾ ਦੇ ਕੇਸ ਹੋ ਜਾਣਗੇ”।

ਉਨ੍ਹਾਂ ਦੱਸਿਆ ਕਿ ਦਿੱਲੀ ਵਿਚ ਹੁਣ ਤੱਕ 31 ਹਜ਼ਾਰ ਕੇਸ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਵਿਚੋਂ ਲਗਭਗ 12 ਹਜ਼ਾਰ ਲੋਕ ਠੀਕ ਹੋਣ ਤੋਂ ਬਾਅਦ ਘਰ ਜਾ ਚੁੱਕੇ ਹਨ ਅਤੇ 900 ਦੇ ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਿਸ ਕਰਕੇ 18 ਹਜ਼ਾਰ ਦੇ ਕਰੀਬ ਐਕਟਿਵ ਕੇਸ ਰਹਿ ਗਏ ਹਨ। ਉਨ੍ਹਾਂ ਨੇ ਕਿਹਾ ਕਿ ਹਾਲਾਤਾਂ ਨੂੰ ਵੇਖਦਿਆਂ ਸਾਨੂੰ 15 ਜੂਨ ਤੱਕ 6681 ਬੈੱਡ, 30 ਜੂਨ ਤੱਕ 15 ਹਜ਼ਾਰ ਬੈੱਡ ਅਤੇ 31 ਜੁਲਾਈ ਤੱਕ 80 ਹਜ਼ਾਰ ਬੈੱਡਾਂ ਦੀ ਲੋੜ ਹੋਵੇਗੀ। ਕੇਜਰੀਵਾਲ ਅਨੁਸਾਰ ਇਸ ਲੜਾਈ ਨੂੰ ਹੁਣ ਜਨ ਅੰਦੋਲਨ ਬਣਾਉਣਾ ਹੋਵੇਗਾ ਅਤੇ ਮਾਸਕ ਪਹਿਨਣ, ਵਾਰ-ਵਾਰ ਹੱਥ ਧੋਣ, ਸੈਨੇਟਾਈਜ਼ ਕਰਨ ਵਰਗੀਆਂ ਸਾਵਧਾਨੀਆਂ ਵਰਤਣੀ ਪੈਣਗੀਆਂ। ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਹੈ ਤਾਂ ਉਸ ਦੀ ਵਜ੍ਹਾ ਕਰਕੇ ਇਹ ਬੀਮਾਰੀ ਦੂਜਿਆਂ ਵਿਚ ਫੈਲ ਸਕਦੀ ਹੈ।

ਕੇਜਰੀਵਾਲ ਨੇ ਗੁਆਂਢੀ ਸੂਬਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਇੱਥੇ ਸਹੂਲਤਾਂ ਨੂੰ ਵਧਾਉਣ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਮੀਡੀਆ ਰੋਜ਼ ਸਾਨੂੰ ਜਿਹੜੀ ਕਮੀਆਂ ਦੱਸ ਰਹੀ ਹੈ ਅਤੇ ਐਪ ਵਿਚ ਵੀ ਕਮੀ ਦੱਸ ਗਈ ਅਸੀ ਇਸ ਨੂੰ ਦੂਰ ਕਰਨ ਦਾ ਕੰਮ ਕਰ ਰਹੇ ਹਨ। ਸੀਐਮ ਕੇਜਰੀਵਾਲ ਅਨੁਸਾਰ ਦਿੱਲੀ ‘ਚ ਇਕ ਹਫ਼ਤੇ ਅੰਦਰ 1900 ਲੋਕਾਂ ਨੂੰ ਬੈੱਡ ਮਿਲਿਆ ਅਤੇ 4200 ਬੈੱਡ ਅਜੇ ਵੀ ਖਾਲ੍ਹੀ ਹਨ। ਲਗਭਗ 200 ਲੋਕਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਹੈ। ਕੇਜਰੀਵਾਲੇ ਨੇ ਅੱਗੇ ਕਿਹਾ ਕਿ ਇਹ ਸਮਾਂ ਰਾਜਨੀਤੀ ਕਰਨ ਅਤੇ ਇਕ-ਦੂਜੇ ਨਾਲ ਲੜਨ ਦਾ ਨਹੀ ਹੈ ਜੇਕਰ ਅਸੀ ਇਕ-ਦੂਜੇ ਨਾਲ ਲੜਦੇ ਰਹੇ ਤਾਂ ਕੋਰੋਨਾ ਜਿੱਤ ਜਾਵੇਗਾ।

ਕੇਜਰੀਵਾਲ ਨੇ ਇਹ ਵੀ ਕਿਹਾ ਕਿ ”ਦਿੱਲੀ ਕੈਬਨਿਟ ਦੁਆਰਾ ਦਿੱਲੀ ਵਿਚ ਦਿੱਲੀ ਵਾਸੀਆਂ ਦੇ ਇਲਾਜ ਲਈ ਲਏ ਗਏ ਫੈਸਲੇ ਨੂੰ ਐਲਜੀ ਨੇ ਪਲਟ ਦਿੱਤਾ ਹੈ ਪਰ ਕੁੱਝ ਲੋਕ ਇਸ ਦੀ ਆਲੋਚਨਾ ਵੀ ਕਰ ਰਹੇ ਹਨ, ਮੈ ਕਹਿਣਾ ਚਾਹੁੰਦਾ ਹਾ ਕਿ ਐਲਜੀ ਸਾਹਿਬ ਦੇ ਆਦੇਸ਼ ਦਾ ਪਾਲਣ ਹੋਵੇਗੀ ਇਸ ਵਿਚ ਕੋਈ ਬਾਲ-ਵਿਵਾਦ ਨਹੀਂ ਹੈ। ਇਹ ਇਕ ਚੁਣੋਤੀ ਜਰੂਰ ਹੈ ਪਰ ਅਸੀ ਇਸ ਦਾ ਮੁਕਾਬਲਾ ਕਰਨਗੇ”। ਮੁੱਖ ਮੰਤਰੀ ਕੇਜਰੀਵਾਲ ਨੇ ਦੱਸਿਆ ਕਿ ”ਜਿੰਨੇ ਬੈੱਡ ਸਾਨੂੰ ਦਿੱਲੀ ਵਾਸੀਆਂ ਲਈ ਚਾਹੀਦੇ ਹਨ ਇੰਨੇ ਹੀ ਬਾਹਰ ਤੋਂ ਆਉਣ ਵਾਲੇ ਲੋਕਾਂ ਲਈ ਚਾਹੀਦੇ ਹੋਣਗੇ, ਯਾਨੀ ਜੇਕਰ ਦਿੱਲੀ ਵਿਚ 33 ਹਜ਼ਾਰ ਬੈੱਡਾਂ ਦੀ ਜ਼ਰੂਰਤ ਹੋਵੇਗੀ ਤਾਂ ਬਾਹਰ ਤੋਂ ਆਉਣ ਵਾਲਿਆਂ ਲਈ ਕੁੱਲ ਮਿਲਾ ਕੇ 65 ਹਜਾਰ ਬੈੱਡਾਂ ਦੀ ਲੋੜ ਪਵੇਗੀ। ਕੱਲ੍ਹ ਪਰਸੋ ਤੋਂ ਮੈ ਜ਼ਮੀਨ ਉੱਤੇ ਉਤਰਾਂਗਾ, ਸਟੇਡੀਅਮ-ਬੈਂਕਟ ਹਾਲ ਅਤੇ ਹੋਟਲ ਆਦਿ ਨੂੰ ਤਿਆਰ ਕਰਵਾਵਾਂਗਾ”।