ਸਰਾਬ ਤੋਂ ਸਰਕਾਰ ਨੂੰ ਹੁੰਦੀ ਕਮਾਈ ਦੇਖ ਰਹਿ ਜਾਓਗੇ ਹੈਰਾਨ

Tags

ਭਾਰਤ 'ਚ ਲੌਕਡਾਊਨ ਦੇ ਤੀਜੇ ਗੇੜ ਦੀ ਸ਼ੁਰੂਆਤ ਦੇ ਨਾਲ ਹੀ ਵੱਖ-ਵੱਖ ਸੂਬਿਆਂ 'ਚ ਸ਼ ਰਾਬ ਦੀਆਂ ਦੁਕਾਨਾਂ ਵੀ ਖੁੱਲ੍ਹ ਗਈਆਂ ਹਨ। ਇਸ ਦਰਮਿਆਨ ਸ਼ ਰਾਬ ਦੀਆਂ ਦੁਕਾਨਾਂ ਦੇ ਬਾਹਰ ਲੰਮੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਹਨ। ਅਰਥਵਿਵਸਥਾ 'ਚ ਸਰਕਾਰ ਦੇ ਇਸ ਸਕਦਮ ਨਾਲ ਕੁਝ ਸੁਧਾਰ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ ਕਿਉਂਕਿ ਸੂਬਾ ਸਰਕਾਰਾਂ ਲਈ ਆਮਦਨ ਦਾ ਵੱਡਾ ਸਰੋਤ ਸ਼ ਰਾਬ ਦੀ ਵਿਕਰੀ ਹੀ ਹੈ। ਰਿਜ਼ਰਵ ਬੈਂਕ ਦੀ ਰਿਪੋਰਟ ਮੁਤਾਬਕ ਸਾਲ 2018-19 'ਚ ਟੈਕਸ ਤੋਂ ਕੁੱਲ ਕਮਾਈ 1,50,657.95 ਕਰੋੜ ਰੁਪਏ ਸੀ।

ਰਿਪੋਰਟ ਮੁਤਾਬਕ ਸੂਬੇ ਆਪਣੀ ਕੁੱਲ ਆਮਦਨ ਦਾ 10 ਤੋਂ 15 ਫੀਸਦ ਹਿੱਸਾ ਸ਼ ਰਾਬ ਤੇ ਲੱਗੇ ਟੈਕਸ ਤੋਂ ਹੀ ਕਮਾਉਂਦੇ ਹਨ। ਦੇਸ਼ 'ਚ ਇਸ ਸਮੇਂ ਜੀਐਸਟੀ ਲਾਗੂ ਹੈ ਪਰ ਸ਼ਰਾਬ ਨੂੰ ਜੀ ਐਸ ਟੀ ਤੋਂ ਬਾਹਰ ਰੱਖਿਆ ਗਿਆ ਹੈ। ਸੂਬਾ ਸਰਕਾਰਾਂ ਆਪੋ-ਆਪਣੇ ਹਿਸਾਬ ਨਾਲ ਸ਼ ਰਾਬ 'ਤੇ ਟੈਕਸ ਲਾਉਂਦੀਆਂ ਹਨ। ਭਾਰਤ 'ਚ ਕੁੱਲ 28 ਸੂਬੇ ਤੇ ਅੱਠ ਕੇਂਦਰ ਸ਼ਾਸਤ ਪ੍ਰਦੇਸ਼ ਹਨ। ਇਨ੍ਹਾਂ 'ਚੋਂ ਬਿਹਾਰ, ਗੁਜਰਾਤ, ਲਕਸ਼ਦੀਪ, ਮਣੀਪੁਰ, ਮਿਜ਼ੋਰਮ ਤੇ ਨਾਗਾਲੈਂਡ 'ਚ ਸ਼ ਰਾਬ 'ਤੇ ਪਾਬੰਦੀ ਹੈ। ਬਾਕੀ ਸੂਬਿਆਂ ਦੇ ਲੋਕ ਹਰ ਸਾਲ ਕਰੀਬ 600 ਕਰੋੜ ਲੀਟਰ ਸ਼ ਰਾਬ ਪੀ ਜਾਂਦੇ ਹਨ।

ਸਾਲ 2019-20 'ਚ ਸ਼ ਰਾਬ 'ਤੇ ਲੱਗਣ ਵਾਲੀ ਸਟੇਟ ਡਿਊਟੀ ਤੋਂ ਕੁੱਲ 1,75,501.42 ਕਰੋੜ ਰੁਪਏ ਦੀ ਆਮਦਨ ਹੋਈ ਸੀ। ਹੁਣ ਕੋਰੋਨਾ ਵਾਇਰਸ ਕਾਰਨ ਲੱਗੇ ਲੌਕਡਾਊਨ ਕਾਰਨ ਸਾਰੇ ਸੂਬਿਆਂ ਦੀ ਇਹ ਆਮਦਨ ਪਿਛਲੇ 40 ਦਿਨਾਂ ਤੋਂ ਠੱਪ ਪਈ ਸੀ। ਅੰਦਾਜ਼ੇ ਮੁਤਾਬਕ ਸੂਬਿਆਂ ਨੂੰ ਪ੍ਰਤੀ ਦਿਨ ਕਰੀਬ 700 ਕਰੋੜ ਰੁਪਏ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ। ਇਸ ਤੋਂ ਇਲਾਵਾ ਆਵਾਜਾਈ ਠੱਪ ਹੋਣ ਨਾਲ ਪੈਟਰੋਲ-ਡੀਜ਼ਲ ਤੋਂ ਵੀ ਕਮਾਈ ਘੱਟ ਹੋ ਰਹੀ ਹੈ।

‘State Finances: A Study of Budgets of 2019-20’ ਦੀ ਰਿਪੋਰਟ ਮੁਤਾਬਕ ਸਾਲ 2018-19 'ਚ ਦੇਸ਼ ਦੇ ਸੂਬੇ ਔਸਤਨ ਹਰ ਮਹੀਨੇ ਕਰੀਬ 12,500 ਕਰੋੜ ਰੁਪਏ ਸਿਰਫ਼ ਸ਼ ਰਾਬ ਤੋਂ ਕਮਾਉਂਦੇ ਸਨ ਜੋ 2019-20 'ਚ ਵਧ ਕੇ 15,000 ਕਰੋੜ ਹੋ ਗਏ। ‘State Finances: A Study of Budgets of 2019-20’ ਦੇ ਮੁਤਾਬਕ 2019-20 'ਚ ਉੱਤਰ ਪ੍ਰਦੇਸ਼ ਨੇ ਸ਼ ਰਾਬ ਤੋਂ ਕੁੱਲ 31,517.41 ਕਰੋੜ ਰੁਪਏ ਦੀ ਕਮਾਈ ਕੀਤੀ। ਦੂਜੇ ਨੰਬਰ 'ਤੇ ਕਰਨਾਟਕਾ ਨੇ 2019-20 'ਚ 20,950 ਕਰੋੜ ਰੁਪਏ ਸ਼ ਰਾਬ ਦੇ ਟੈਕਸ ਤੋਂ ਕਮਾਈ ਕੀਤੀ। ਮਹਾਰਾਸ਼ਟਰ 17,477.38 ਕਰੋੜ ਦੀ ਕਮਾਈ ਨਾਲ ਤੀਜੇ ਨੰਬਰ 'ਤੇ ਰਿਹਾ।