ਨਾਈ ਦੀਆਂ ਦੁਕਾਨਾਂ ਲਈ ਪੰਜਾਬ ਸਰਕਾਰ ਦੇ ਨਵੇਂ ਨਿਯਮ

Tags

ਕੋਰੋਨਾ ਵਾਇਰਸ ਦਾ ਪਸਾਰ ਰੋਕਣ ਦੇ ਮੱਦੇਨਜ਼ਰ ਨਾਈ, ਹੇਅਰ ਡ੍ਰੈਸਰ ਤੇ ਸੈਲੂਨ ਵਾਲਿਆਂ ਲਈ ਪੰਜਾਬ ਦੇ ਸਿਹਤ ਵਿਭਾਗ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਬੇਸ਼ੱਕ ਲੌਕਡਾਊਨ ਦੌਰਾਨ ਦੁਕਾਨਾਂ ਖੋਲ੍ਹਣ ਦੀ ਖੁੱਲ੍ਹ ਦਿੱਤੀ ਗਈ ਹੈ ਪਰ ਨਾਲ ਹੀ ਸਰਕਾਰ ਤੇ ਸਿਹਤ ਵਿਭਾਗ ਵੱਲੋਂ ਵਾਰ-ਵਾਰ ਕੋਰੋਨਾ ਨੂੰ ਰੋਕਣ ਲਈ ਗਾਇਡਲਾਈਨਸ ਜਾਰੀ ਕੀਤੀਆਂ ਜਾ ਰਹੀਆਂ ਹਨ।ਇਨ੍ਹਾਂ ਨੂੰ ਸਖ਼ਤ ਨਿਰਦੇਸ਼ ਹਨ ਕਿ ਸਫ਼ਾਈ ਦੇ ਨਾਲ-ਨਾਲ ਸਾਰੇ ਪਰਹੇਜ਼ ਰੱਖੇ ਜਾਣ। ਸੈਲੂਨ 'ਚ ਵਰਤੇ ਜਾਣ ਵਾਲੇ ਸੰਦ ਇਕ ਫੀਸਦ ਸੋਡੀਅਮ ਹਾਇਪੋਕਲੋਰਾਇਟ ਨਾਲ ਸਾਫ਼ ਕੀਤੇ ਜਾਣ।

ਜਿੱਥੋਂ ਤੱਕ ਹੋ ਸਕੇ ਗਾਹਕ ਆਪਣੇ ਤੌਲੀਏ ਵਗੇਰਾ ਨਾਲ ਹੀ ਲੈ ਕੇ ਜਾਣ ਤਾਂ ਕੋਰੋਨਾ ਤੋਂ ਬਹੁਤ ਹੱਦ ਤੱਕ ਬਚਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇਨ੍ਹਾਂ ਨੂੰ ਇਹ ਵੀ ਯਕੀਨੀ ਬਣਾਉਣਾ ਪਵੇਗਾ ਕਿ ਬਿਮਾਰੀ ਦੇ ਲੱਛਣ ਵਾਲੇ ਕਿਸੇ ਵੀ ਸਟਾਫ਼ ਮੈਂਬਰ ਨੂੰ ਕੰਮ ਤੇ ਨਾ ਬੁਲਾਇਆ ਜਾਵੇ। ਦੁਕਾਨਾਂ 'ਚ ਭੀੜ ਕਰਨ ਤੋਂ ਗੁਰੇਜ਼ ਕੀਤਾ ਜਾਵੇ। ਹੇਅਰ ਕੱਟ ਸੈਲੂਨ ਦੇ ਮਾਲਕ ਇਹ ਯਕੀਨੀ ਬਨਾਉਣਗੇ ਕਿ ਉਨ੍ਹਾਂ ਦੇ ਕਿਸੇ ਵੀ ਸਟਾਫ ਵਿੱਚ ਕੋਵਿਡ -19 ਦੇ ਲੱਛਣ ਪਾਏ ਜਾਂਦੇ ਹਨ ਤਾਂ ਉਹ ਘਰ ਰਹਿਕੇ ਡਾਕਟਰੀ ਸਲਾਹ ਲਏਗਾ । ਇਸ ਤਰ੍ਹਾਂ ਹੀ ਕਿਸੇ ਵੀ ਗਾਹਕ ਨੂੰ ਅਜਿਹੇ ਲੱਛਣ ਪਾਏ ਜਾਂਦੇ ਹਨ ਤਾਂ ਉਸ ਨੂੰ ਅਟੈਂਡ ਨਹੀ ਕੀਤਾ ਜਾਵੇਗਾ ।

ਹੇਅਰ ਕੱਟ ਸੈਲੂਨ ਦੇ ਮਾਲਕ ਆਪਣੀ ਦੁਕਾਨ ਅਤੇ ਦੁਕਾਨ ਅੰਦਰ ਹਰ ਵਸਤਾਂ / ਟੂਲ ਨੂੰ ਹਰ 2 ਘੰਟੇ ਬਾਅਦ ਸੈਨੀਟਾਈਜ਼ ਕਰਨਾ ਯਕੀਨੀ ਬਣਾਏਗਾਂ ਅਤੇ ਆਪਣੇ ਗਾਹਕ ਨੂੰ ਆਨ - ਲਾਈਨ ਪੇਮੈਂਟ ਕਰਨ ਲਈ ਪ੍ਰੇਰਿਤ ਕਰੇਗਾ । ਹੇਅਰ ਕੱਟ ਸੈਲੂਨ ਦੇ ਮਾਲਕ ਕੰਮ ਕਰਦੇ ਸਮੇਂ ਆਪਣੇ ਮੂੰਹ ਤੇ ਮਾਸਕ ਪਹਿਨਕੇ ਰਖੇਗਾ ਅਤੇ ਇਸ ਤਰ੍ਹਾਂ ਜੋ ਵੀ ਗਾਹਕ ਉਹਨਾਂ ਦੀ ਦੁਕਾਨ ਤੇ ਆਉਦਾ ਹੈ ਤਾਂ ਉਸ ਦੇ ਮਾਸਕ ਵੀ ਪਹਿਨਣਾ ਜਰੂਰੀ ਹੋਵੇਗਾ ਅਤੇ ਹਰ ਗਾਹਕ ਦੇ ਦੁਕਾਨ ਅੰਦਰ ਦਾਖਲ ਹੋਣ ਤੋਂ ਪਹਿਲਾਂ ਉਸ ਦੇ ਹੱਥ ਸੈਨੀਟਾਈਜ਼ ਕਰਵਾਏਗਾ। ਹੇਅਰ ਕੱਟ ਸੈਲੂਨ ਦੇ ਮਾਲਕ ਆਪਣੇ ਗਾਹਕ ਨੂੰ ਟੈਲੀਫੋਨ / ਮੋਬਾਇਲ ਰਾਂਹੀ ਸਮਾਂ ਦੇਵੇਗਾਂ ਅਤੇ ਦੁਕਾਨ ਤੇ ਕਿਸੇ ਵੀ ਕਿਸਮ ਦੀ ਭੀੜ ਨਹੀ ਕੀਤੀ ਜਾਵੇਗੀ ।