ਜਾਣੋ ਕਿਉਂ ਹੋਈ ਸਿੰਗਰ ਮਨਕਿਰਤ ਔਲਖ ਦੀ ਗੱਡੀ ਇੰਪਾਉਂਡ

ਮਸ਼ਹੂਰ ਪੰਜਾਬੀ ਸਿੰਗਰ ਮਨਕੀਰਤ ਔਲਖ ਦੀ ਪੰਜਾਬ ਨੰਬਰ ਦੀ ਮਰਸਡੀਜ਼ ਕਾਰ ਚੰਡੀਗੜ੍ਹ ਵਿੱਚ ਪੁਲਿਸ ਨੇ ਜ਼ਬਤ ਕਰ ਲਈ ਹੈ। ਉੱਚੀ ਗਾਣੇ ਲਾ ਕੇ ਗੱਡੀ ਚਲਾਉਂਦੇ ਚਾਲਕ ਨੂੰ ਮਾਡਲ ਜੇਲ੍ਹ ਦੀ ਬੈਕ ਸਾਈਡ ਉੱਤੇ ਲੱਗੇ ਨਾਕੇ ‘ਤੇ ਪੁਲਸਕਰਮੀਆਂ ਨੇ ਰੋਕ ਲਿਆ। ਇਸ ਦੌਰਾਨ ਮਰਸਡੀਜ਼ ਚਾਲਕ ਸਮਰੀਤ ਸਿੰਘ ਕੋਲ ਗੱਡੀ ਨਾਲ ਜੁੜੇ ਦਸਤਾਵੇਜ਼ ਨਹੀਂ ਮਿਲੇ। ਉਸ ਨੂੰ ਵੇਖ ਪੁਲਸਕਰਮੀਆਂ ਨੇ ਗੱਡੀ ਰੁਕਵਾ ਕੇ ਪੁੱਛਗਿਛ ਸ਼ੁਰੂ ਕੀਤੀ ਚਾਲਕ ਨੂੰ ਦਸਤਾਵੇਜ਼ ਵਿਖਾਉਣ ਨੂੰ ਕਿਹਾ ਗਿਆ। ਇਸ ਦੌਰਾਨ ਮਰਸਡੀਜ਼ ਚਾਲਕ ਨੌਜਵਾਨ ਮੁਹਾਲੀ ਦੇ ਫੇਜ਼ ਸੱਤ ਵਾਸੀ ਸਮਰੀਤ ਸਿੰਘ ਦਸਤਾਵੇਜ਼ ਨਹੀਂ ਵਿਖਾ ਸਕਿਆ।

ਜਿਸ ਤੋਂ ਬਾਅਦ ਪੁਲਿਸ ਨੇ ਮੋਟਰ ਵਹੀਕਲ ਐਕਟ ਦੇ ਤਹਿਤ ਗੱਡੀ ਜ਼ਬਤ ਕਰ ਲਈ ਉਸਨੇ ਦੱਸਿਆ ਕਿ ਉਹ ਮੁਹਾਲੀ ਤੋਂ ਚੰਡੀਗੜ੍ਹ ਆ ਰਿਹਾ ਸੀ। ਜਿਸ ਤੋਂ ਬਾਅਦ ਪੁਲਿਸ ਨੇ ਮੋਟਰ ਵਹੀਕਲ ਐਕਟ ਦੇ ਤਹਿਤ ਗੱਡੀ ਜ਼ਬਤ ਕਰ ਲਈ। ਪੁਲਿਸ ਰਿਕਾਰਡ ਦੇ ਅਨੁਸਾਰ ਗੱਡੀ ਮੁਹਾਲੀ ਦੇ ਹੋਮਲੈਂਡ ਹਾਈਟ ਟਾਵਰ ਨੰਬਰ ਪੰਜ ਵਿੱਚ ਰਹਿਣ ਵਾਲੇ ਮਨਕੀਰਤ ਔਲਖ ਦੇ ਨਾਮ ਰਜਿਸਟਰਡ ਹੈ। ਸੂਤਰਾਂ ਅਨੁਸਾਰ ਗੱਡੀ ਮਨਕੀਰਤ ਦਾ ਕਜ਼ਨ ਭਰਾ ਚਲਾ ਰਿਹਾ ਸੀ। ਪੁਲਿਸ ਅਨੁਸਾਰ ਸ਼ੁੱਕਰਵਾਰ ਦੇਰ ਸ਼ਾਮ ਮਾਡਲ ਜੇਲ੍ਹ ਦੇ ਬੈਕ ਸਾਈਡ ਸੜਕ ‘ਤੇ ਨਾਕਾ ਲਗਾ ਕੇ ਲਾਕਡਾਉਨ ਦੀ ਚੈਕਿੰਗ ਚੱਲ ਰਹੀ ਸੀ। ਇਸ ਦੌਰਾਨ ਪੰਜਾਬ ਨੰਬਰ ਦੀ 11ਬੀਟੀ 0001 ਮਰਸਿਡੀਜ਼ ਕਾਰ ਉੱਚੇ ਗਾਣੇ ਚਲਾ ਕੇ ਆਉਂਦੀ ਦਿਖੀ।