ਆਨਲਾਈਨ ਐਜੂਕੇਸ਼ਨ ਖੇਤਰ 'ਚ ਕੰਮ ਕਰਨ ਵਾਲੀ ਕੰਪਨੀ ਪੀਅਰਸਨ ਵੱਲੋਂ ਕੀਤੀ ਗਏ ਅਧਿਐਨ ਮੁਤਾਬਕ ਕੋਰੋਨਾ ਵਾਇਰਸ ਮਹਾਮਾਰੀ ਤੇ ਉਸ ਕਾਰਨ ਲਾਗੂ ਲੌਕਡਾਊਨ ਦਾ ਦੌਰ ਬੀਤਣ ਤੋਂ ਬਾਅਦ ਸਕੂਲ ਤੇ ਕਾਲਜਾਂ ਨੂੰ ਸਥਾਈ ਤਕਨੀਕੀ ਇਨਫ੍ਰਾਸਟ੍ਰਕਚਰ 'ਚ ਨਿਵੇਸ਼ ਕਰਨਾ ਪਵੇਗਾ, ਜਿਸ 'ਚ ਅਧਿਆਪਕਾਂ ਨੂੰ ਡਿਜੀਟਲ ਵਾਤਾਵਰਨ 'ਚ ਕੰਮ ਕਰਨ ਬਾਰੇ ਮੁਹਾਰਤ ਦੇਣਾ ਹੋਵੇਗਾ ਤੇ ਉੱਚ ਸਿੱਖਿਆ ਸਸੰਥਾਵਾਂ 'ਚ ਪ੍ਰੀਖਿਆ ਰਵਾਇਤੀ ਤਰੀਕਿਆਂ ਦੀ ਥਾਂ ਆਨਲਾਈਨ ਕਰਾਈ ਜਾਵੇਗੀ।ਐਜੂਕੇਸ਼ਨਲ ਟਾਰਗੇਟ ਹਾਸਲ ਕਰਨ ਲਈ ਵਟਸਐਪ, ਜ਼ੂਮ, ਟੀਮ ਜਿਹੇ ਐਪ ਤੇ ਈਮੇਲ ਦੀ ਵਰਤੋਂ ਵਧੇਗੀ।
ਸਿੱਖਿਆ ਸੰਸਥਾਵਾਂ ਅਜਿਹੇ ਸਥਾਈ ਤਕਨੀਕੀ ਢਾਂਚੇ 'ਚ ਨਿਵੇਸ਼ ਕਰਨਗੇ ਜਿਸ ਨਾਲ ਗੁਣਵੱਤਾ ਭਰਪੂਰ ਆਨਲਾਈਨ ਸਿੱਖਿਆ ਦਿੱਤੀ ਜਾ ਸਕੇਗੀ। ਲੰਡਨ ਸਥਿਤ ਪੀਅਰਸਨ ਐਜੂਕੇਸ਼ਨਲ ਪਬਲੀਕੇਸ਼ਨ ਤੇ ਐਗਜ਼ਾਮੀਨੇਸ਼ਨ ਦੇ ਖੇਤਰ 'ਚ ਸਕੂਲਾਂ ਤੇ ਵਿਦਿਆਰਥੀਆਂ ਨੂੰ ਵਿਸ਼ਵੀ ਪੱਧਰ 'ਤੇ ਸੇਵਾ ਦੇਣ ਵਾਲੀ ਕੰਪਨੀ ਹੈ। ਅਧਿਐਨ ਮੁਤਾਬਕ ਕੋਵਿਡ-19 ਦੌਰਾਨ ਜ਼ਿਆਦਾਤਰ ਲੋਕ ਡਿਜੀਟਲ ਮਾਧਿਆਮ ਜ਼ਰੀਏ ਪੜ੍ਹਾਈ ਕਰ ਰਹੇ ਹਨ। ਇਸ ਬਦਲਾਅ 'ਚ ਮੁਸ਼ਕਲ ਤਾਂ ਆ ਰਹੀ ਹੈ ਪਰ ਸਿੱਖਿਆ ਦੇ ਖੇਤਰ 'ਚ ਇਨੋਵੇਸ਼ਨ ਦੀਆਂ ਉਦਾਹਰਨਾਂ ਵੀ ਮਿਲ ਰਹੀਆਂ ਹਨ। ਇਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਸਿੱਖਿਆ ਦੇ ਖੇਤਰ 'ਚ ਡਿਜੀਟਲ ਮਾਧਿਆਮ ਦਾ ਪ੍ਰਭਾਵ ਲੰਮੇ ਸਮੇਂ ਤਕ ਰਹਿਣ ਵਾਲਾ ਹੈ।