ਹੁਣ ਕੈਪਟਨ ਅਮਰਿੰਦਰ ਦੇ ਮਹਿਲ ਕੋਲ ਪਹੁੰਚਿਆ ਕੋਰੋਨਾ

Tags

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨਿੱਜੀ ਰਿਹਾਇਸ਼ ਯਾਨੀ ਪਟਿਆਲਾ ਸਥਿਤ ਨਿਊ ਮੋਤੀ ਬਾਗ਼ ਪੈਲੇਸ ਦੇ ਐਨ ਨੇੜੇ ਦੋ ਮਾਵਾਂ-ਧੀਆਂ ਕੋਰੋਨਾ ਵਾਇਰਸ ਨਾਲ ਪੀੜਤ ਪਾਈਆਂ ਗਈਆਂ ਹਨ। ਉਕਤ ਮਰੀਜ਼ ਦੋ ਬੈਂਕਾਂ ਵਿੱਚ ਨੌਕਰੀਸ਼ੁਦਾ ਹਨ ਤੇ ਸ਼ਹਿਰ ਦੀ ਗੁਰੂ ਤੇਗ਼ ਬਹਾਦੁਰ ਕਾਲੋਨੀ ਦੀਆਂ ਵਸਨੀਕ ਹਨ, ਜੋ ਕੈਪਟਨ ਦੇ ਮੋਤੀ ਮਹਿਲ ਤੋਂ ਮਸਾਂ ਹੀ 100 ਕੁ ਫੁੱਟ ਦੀ ਦੂਰੀ 'ਤੇ ਸਥਿਤ ਹੈ। ਸਿਹਤ ਵਿਭਾਗ ਦੀ ਟੀਮ ਨੇ ਸਭ ਤੋਂ ਪਹਿਲਾਂ ਇਨ੍ਹਾਂ ਕਮਰਿਆਂ ’ਚ ਰਹਿ ਰਹੇ ਸਾਰੇ ਵਿਅਕਤੀਆਂ ਦੀ ਸਕਰੀਨਿੰਗ ਕੀਤੀ, ਜਿਸ ਦੌਰਾਨ 8 ਜਣਿਆਂ ਦੇ ਸੈਂਪਲ ਲੈ ਕੇ ਇਕਾਂਤਵਾਸ ਵਿਚ ਰਹਿਣ ਦੀ ਤਾਕੀਦ ਕੀਤੀ ਗਈ।

ਦੋਵੇਂ ਮਰੀਜ਼ ਇਕਾਂਤਵਾਸ ਵਾਰਡ ਵਿੱਚ ਹਨ। ਪੁਲਿਸ ਨੇ ਕਲੋਨੀ ਨੂੰ ਸੀਲ ਕਰ ਦਿੱਤਾ ਹੈ ਤੇ ਚੌਕਸੀ ਵਧਾ ਦਿੱਤੀ ਹੈ। ਤੌਖ਼ਲੇ ਵਾਲੀ ਗੱਲ ਇਹ ਹੈ ਕਿ ਉਕਤ ਪੀੜਤਾਂ ਵਿੱਚੋਂ ਇੱਕ ਦਾ ਬੈਂਕ ਸੰਘਣੀ ਆਬਾਦੀ ਵਾਲੇ ਇਲਾਕੇ ਕਿਲ੍ਹਾ ਚੌਕ ਵਿੱਚ ਸਥਿਤ ਤੇ ਦੂਜਾ ਮੋਤੀ ਮਹਿਲ ਦੇ ਐਨ ਨੇੜੇ ਹੈ, ਜਿਸ ਕਰਕੇ ਇਲਾਕੇ ਵਿੱਚ ਸਹਿਮ ਹੈ। ਦੋਵੇਂ ਮਾਂਵਾਂ-ਧੀਆਂ ਅਜਿਹੇ ਮਕਾਨ ਵਿੱਚ ਰਹਿੰਦੀਆਂ ਹਨ, ਜੋ 37 ਜਣਿਆਂ ਦੀ ਰਿਹਾਇਸ਼ ਹੈ।