ਪੰਜਾਬ ਵਿੱਚ ਲਗਾਤਾਰ ਠੀਕ ਹੋ ਰਹੇ ਨੇ ਕੋਰੋਨਾ ਮਰੀਜ਼, ਹੁਣ ਰਹਿ ਗਏ ਬਸ ਐਨ੍ਹੇਂ

Tags

ਪੰਜਾਬ ‘ਚ ਕੋਰੋਨਾ ਦੇ ਮਾਮਲਿਆਂ ਵਿਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ। ਅੱਜ ਸੂਬੇ ਵਿਚੋਂ 16 ਨਵੇਂ ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਈ ਹੈ,ਜਿਸ ਨਾਲ ਕੁੱਲ ਮਾਮਲਿਆਂ ਦੀ ਸੰਖਿਆ ਵੱਧ ਕੇ 2045 ਤੱਕ ਪਹੁੰਚ ਗਈ ਹੈ ਅਤੇ ਪੰਜਾਬ ਵਿੱਚ ਅੱਜ 23 ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ। ਹੁਣ ਤੱਕ ਕੁੱਲ 1870 ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਸਿਹਤਯਾਬ ਵੀ ਹੋਏ ਹਨ। ਦੱਸ ਦੇਈਏ ਕਿ ਪੰਜਾਬ ਵਿੱਚ ਕੁੱਲ ਕੋਰੋਨਾ ਦੇ ਕੇਸਾਂ ਦੀ ਗਿਣਤੀ ਵੱਧ ਕੇ 2045 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 39 ਹੋ ਗਿਆ ਹੈ। ਇਸ ਦੌਰਾਨ ਸੂਬੇ ਵਿੱਚ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 1870 ਹੋ ਗਈ ਹੈ।

ਪੰਜਾਬ ਦੇ 6 ਜ਼ਿਲ੍ਹੇ ਮੋਹਾਲੀ, ਮੋਗਾ, ਰੋਪੜ, ਫਤਿਹਗੜ੍ਹ ਸਾਹਿਬ, ਸੰਗਰੂਰ ਅਤੇ ਫਿਰੋਜ਼ਪੁਰ ਕੋਰੋਨਾ ਮੁਕਤ ਹੋ ਚੁੱਕੇ ਹਨ। ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਸ਼ਨੀਵਾਰ ਸ਼ਾਮ 5 ਵਜੇ ਤੱਕ ਲੁਧਿਆਣਾ ਤੋਂ 01 ,ਬਠਿੰਡਾ ਤੋਂ 01 ,ਪਟਿਆਲਾ ਤੋਂ 3 ,ਜਲੰਧਰ ਤੋਂ 3 ,ਕਪੂਰਥਲਾ ਤੋਂ 01 , ਅੰਮ੍ਰਿਤਸਰ ਤੋਂ 04 , ਪਠਾਨਕੋਟ ਤੋਂ 01 ,ਗੁਰਦਾਸਪੁਰ ਤੋਂ 01 ,ਸ੍ਰੀ ਮੁਕਤਸਰ ਸਾਹਿਬ ਤੋਂ 01 ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ ਰਾਹਤ ਵਾਲੀ ਖ਼ਬਰ ਇਹ ਹੈ ਕਿ ਹੁਣ ਤੱਕ ਕੋਰੋਨਾ ਦੇ 91 ਫੀਸਦੀ ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤੇ ਹਨ। ਪੰਜਾਬ ਵਿੱਚ ਕੋਰੋਨਾ ਦੇ ਕੇਵਲ 136 ਮਰੀਜ਼ ਹੀ ਹਸਪਤਾਲ ਵਿੱਚ ਦਾਖਲ ਹਨ ਅਤੇ ਪੰਜਾਬ ਵਿੱਚ ਅੱਜ 23 ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ।
ਇਨ੍ਹਾਂ ‘ਚ ਅੰਮ੍ਰਿਤਸਰ – 318 , ਜਲੰਧਰ – 213, ਲੁਧਿਆਣਾ – 173, ਤਰਨ ਤਾਰਨ – 153 , ਗੁਰਦਾਸਪੁਰ – 130 , ਨਵਾਂਸ਼ਹਿਰ – 105 , ਪਟਿਆਲਾ – 107 , ਮੋਹਾਲੀ – 102 , ਹੁਸ਼ਿਆਰਪੁਰ – 102 , ਸੰਗਰੂਰ – 88 , ਸ੍ਰੀ ਮੁਕਤਸਰ ਸਾਹਿਬ – 66 , ਫਰੀਦਕੋਟ – 61 , ਰੋਪੜ -60 , ਮੋਗਾ – 59 , ਫਤਿਹਗੜ੍ਹ ਸਾਹਿਬ – 57 ,ਫਿਰੋਜ਼ਪੁਰ – 44 , ਫਾਜ਼ਿਲਕਾ – 44 , ਬਠਿੰਡਾ – 42 , ਕਪੂਰਥਲਾ – 35 , ਮਾਨਸਾ – 32 , ਪਠਾਨਕੋਟ – 32 ,ਬਰਨਾਲਾ – 22 ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ।