ਸਕੂਲੀ ਬੱਚਿਆਂ ਦੇ ਪੇਪਰ ਲੈਣ ਸੰਬੰਧੀ ਆਈ ਵੱਡੀ ਖਬਰ

Tags

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਕੋਰੋਨਾ ਵਾਇਰਸ ਦੇ ਪ੍ਰਕੋਪ ਕਾਰਨ ਰੱਦ ਕੀਤੀਆਂ ਪ੍ਰੀਖਿਆਵਾਂ ਕਰਵਾਉਣ ਮੁੜ ਕਰਵਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸੇ ਕਾਰਜ ਨੂੰ ਨੇਪਰੇ ਚਾੜ੍ਹਨ ਦੇ ਪਹਿਲੇ ਪੜਾਅ ਵਜੋਂ ਸਿੱਖਿਆ ਬੋਰਡ ਨੇ ਸੂਬੇ ਦੇ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਤੋਂ ਜ਼ਿਲ੍ਹੇ ‘ਚ ਪਹਿਲਾਂ ਤੋਂ ਬਣਾਏ ਗਏ ਪ੍ਰੀਖਿਆ ਕੇਂਦਰਾਂ ਦੇ ਵੇਰਵੇ ਮੰਗੇ ਹਨ। ਡੀ.ਈ.ਓ. ਸਾਹਿਬਾਨਾਂ ਨੂੰ ਇਸ ਸੰਬੰਧੀ 5 ਮਈ ਤੱਕ ਪੂਰੇ ਵੇਰਵੇ ਈ-ਮੇਲ ਰਾਹੀਂ ਸਾਂਝੀ ਕਰਨ ਲਈ ਕਿਹਾ ਗਿਆ ਹੈ, ਤਾਂ ਜੋ ਪ੍ਰੀਖਿਆਰਥੀਆਂ ਨੂੰ ਆਉਣ ਵਾਲੀਆਂ ਸੰਭਾਵਿਤ ਮੁਸ਼ਕਿਲਾਂ ਤੋਂ ਬਚਾਇਆ ਜਾ ਸਕੇ।

ਇਸ ਸੰਬੰਧੀ ਬੋਰਡ ਵੱਲੋਂ ਇੱਕ ਪੱਤਰ ਜਾਰੀ ਕੀਤਾ ਗਿਆ ਹੈ ਜਿਸ ਨੂੰ ਪੜ੍ਹ ਕੇ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕੋਰੋਨਾ ਦੇ ਮਾਮਲਿਆਂ ਦੀ ਵਧਦੀ ਗਿਣਤੀ ਦੇਖ ਜਿਨ੍ਹਾਂ ਜ਼ਿਲ੍ਹਿਆਂ ਅੰਦਰ ਕੰਟੇਨਮੈਂਟ ਜ਼ੋਨ ਬਣਾਏ ਗਏ ਸਨ, ਉੱਥੋਂ ਦੇ ਸਕੂਲਾਂ ‘ਚ ਸਥਾਪਿਤ ਪ੍ਰੀਖਿਆ ਕੇਂਦਰਾਂ ਨੂੰ ਵੀ ਬਦਲਿਆ ਜਾਵੇਗਾ। ਇਸ ਕਾਰਨ ਨੂੰ ਮੁੱਖ ਰੱਖਦੇ ਹੋਏ, ਬੋਰਡ ਨੇ ਕੰਟੇਨਮੈਂਟ ਜ਼ੋਨ ਅੰਦਰ ਆਉਂਦੇ ਪ੍ਰੀਖਿਆ ਕੇਂਦਰਾਂ ਦਾ ਬਦਲਾਵਾਂ ਪ੍ਰਬੰਧ ਕਰਨ ਵਾਸਤੇ, ਸਿੱਖਿਆ ਅਧਿਕਾਰੀਆਂ ਤੋਂ ਯੋਜਨਾ ਦੀ ਰੂਪ-ਰੇਖਾ ਦੀ ਮੰਗ ਕੀਤੀ ਹੈ। ਹਾਲਾਂਕਿ ਸੂਬੇ ਦੇ ਵਿਦਿਆਰਥੀਆਂ ਦੇ ਮਨਾਂ ਅੰਦਰ ਇਹ ਵਿਚਾਰ ਸੀ ਕਿ ਕੋਰੋਨਾ ਕਾਰਨ ਰਹਿ ਗਈਆਂ ਪ੍ਰੀਖਿਆਵਾਂ ਹੁਣ ਨਹੀਂ ਹੋਣਗੀਆਂ।

ਪਰ ਸਿੱਖਿਆ ਬੋਰਡ ਦੇ ਇਸ ਫ਼ੈਸਲੇ ਨਾਲ ਹੁਣ ਵਿਦਿਆਰਥੀ ਵਰਗ ‘ਚ ਚਰਚਾ ਛਿੜ ਗਈ ਹੈ ਅਤੇ 12ਵੀਂ ਤੋਂ ਇਲਾਵਾ ਬਾਕੀ ਜਿਹੜੇ ਵਿਦਿਆਰਥੀਆਂ ਦੀਆਂ ਕੋਈ ਪ੍ਰੀਖਿਆਵਾਂ ਲੌਕਡਾਊਨ ਕਾਰਨ ਸਥਗਿਤ ਹੋ ਗਈਆਂ ਸੀ, ਉਨ੍ਹਾਂ ਦੀਆਂ ਨਜ਼ਰਾਂ ਵੀ ਸਿੱਖਿਆ ਬੋਰਡ ਵੱਲ੍ਹ ਲਗਾਤਾਰ ਟਿਕੀਆਂ ਰਹਿਣਗੀਆਂ। ਇੱਕ ਗੱਲ ਇਹ ਵੀ ਹੈ ਕਿ ਕੋਰੋਨਾ ਦੇ ਮਾਮਲਿਆਂ ਦੀ ਤੇਜ਼ੀ ਕਾਰਨ ਇਨ੍ਹਾਂ ਪ੍ਰੀਖਿਆਵਾਂ ਵਿੱਚ ਸਿੱਖਿਆ ਬੋਰਡ ਦੇ ਨਾਲ, ਇਸ ਵਾਰ ਸਿਹਤ ਵਿਭਾਗ ਦੀ ਵੀ ਵੱਡੀ ਭੂਮਿਕਾ ਰਹੇਗੀ ਅਤੇ ਮੌਜੂਦਾ ਮਾਹੌਲ ਦੌਰਾਨ ਇਨ੍ਹਾਂ ਨੂੰ ਸਿਰੇ ਚੜ੍ਹਾਉਣ ਲਈ ਸਿੱਖਿਆ ਬੋਰਡ ਪੰਜਾਬ ਨੂੰ ਬਹੁਤ ਮਿਹਨਤ ਕਰਨੀ ਪਵੇਗੀ।