ਗੁਰਦਵਾਰਾ ਸਾਹਿਬ ਦੀ ਬੇਰੀ ਵਿੱਚੋਂ ਵਗਣ ਲੱਗਿਆ ਖੂਨ

Tags

ਸੋਸ਼ਲ ਮੀਡੀਆ ‘ਤੇ ਧਰਮ ਨਾਲ ਜੋੜ ਰੋਜ਼ ਕੁੱਝ ਨਾ ਕੁੱਝ ਵਾਇਰਲ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਇੱਕ ਪੇੜ ਵਿਚੋਂ ਲਾਲ ਰੰਗ ਦਾ ਤਰਲ ਨਿਕਲਦੇ ਹੋਏ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਗੁਰਦੁਆਰਾ ਸ਼੍ਰੀ ਬੇਰੀ ਸਾਹਿਬ ਸੁਲਤਾਨਪੁਰ ਲੋਧੀ ਦੀ ਪਵਿੱਤਰ ਬੇਰੀ ਵਿਚੋਂ ਖੂਨ ਨਿਕਲ ਰਿਹਾ ਹੈ। ਵਿਸ਼ਵਾਸ ਟੀਮ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ। ਇਹ ਲਾਲ ਰੰਗ ਦਾ ਤਰਲ ਪਦਾਰਥ ਹਰ ਸਾਲ ਗਰਮੀਆਂ ਦੇ ਮੌਸਮ ਵਿਚ ਪਵਿੱਤਰ ਬੇਰੀ ਵਿਚੋਂ ਨਿਕਲਦਾ ਹੈ। ਇਹ ਪਦਾਰਥ ਕੋਈ ਖੂਨ ਨਹੀਂ ਹੈ।

ਹੁਣ ਅਸੀਂ ਇਸ ਮਾਮਲੇ ਨੂੰ ਲੈ ਕੇ ਸਿੱਧਾ ਗੁਰਦੁਆਰਾ ਸ਼੍ਰੀ ਬੇਰੀ ਸਾਹਿਬ ਦੇ ਮੈਨੇਜਰ ਜਰਨੈਲ ਸਿੰਘ ਨਾਲ ਗੱਲ ਕੀਤੀ। ਜਰਨੈਲ ਸਿੰਘ ਨੇ ਸਾਡੇ ਨਾਲ ਗੱਲ ਕਰਦੇ ਹੋਏ ਵਾਇਰਲ ਦਾਅਵੇ ਨੂੰ ਖਾਰਿਜ ਕੀਤਾ ਅਤੇ ਆਪਣਾ ਬਿਆਨ ਵੀ ਸ਼ੇਅਰ ਕੀਤਾ, “ਇਤਿਹਾਸਕ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਜੀ ਵਿਖੇ ਸ਼ਸ਼ੋਬਿਤ ਪਾਵਨ ਬੇਰੀ ਸਾਹਿਬ ਜੀ ਜੋ ਸਦੀਆਂ ਪੁਰਾਣੇ ਹਨ , ਜਿਸ ਵਿੱਚੋਂ ਤਕਰੀਬਨ ਹਰ ਸਾਲ ਹੀ ਗਰਮੀਆਂ ਚ ਤਰਲ ਪਦਾਰਥ ਨਿੱਕਲਦਾ ਹੈ ਜਿਸਨੂੰ ਲੈ ਕੇ ਸਾਨੂੰ ਵਹਿਮ ਭਰਮ ਨਹੀ ਪਾਲਣਾ ਚਾਹੀਦਾ । ਸੋ ਅ ਫ ਵਾ ਹਾਂ ਤੋਂ ਬਚੋ । ਗੁਰਬਾਣੀ ਦਾ ਜਾਪ ਕਰੋ । ਵਲੋਂ :- ਭਾਈ ਜਰਨੈਲ ਸਿੰਘ ਬੂਲੇ ਮੈਨੇਜਰ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ।”