ਨਵਜੋਤ ਸਿੱਧੂ ਦਾ ਇਕ ਹੋਰ ਧਮਾਕਾ ! ਸਿੱਧੂ ਨੇ ਟਿਕ-ਟੌਕ ਤੇ ਕੀਤੀ ਐਂਟਰੀ

Tags

'ਨਵਜੋਤ ਸਿੰਘ ਸਿੱਧੂ OFFICIAL' ਨਾਂਅ ਦੇ ਹੈਂਡਲ ਨਾਲ ਸਿੱਧੂ ਹੁਣ ਟਿਕਟੌਕ ਦੀ ਦੁਨੀਆ ਚ ਵੀ ਉਤਰ ਆਏ ਹਨ। ਯੂ-ਟਿਊਬ ਤੇ ਚੈਨਲ ਬਣਾਉਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਹੁਣ ਟਿਕਟੌਕ ਤੇ ਵੀ ਆ ਗਏ ਹਨ। ਇਸ ਤੋਂ ਪਹਿਲਾਂ ਯੂ-ਟਿਊਬ ਤੇ ਉਨ੍ਹਾਂ ਜਿੱਤੇਗਾ ਪੰਜਾਬ ਨਾਂਅ ਨਾਲ ਆਪਣਾ ਚੈਨਲ ਸ਼ੁਰੂ ਕੀਤਾ। ਜਿਸਤੇ ਵੀਡੀਓ ਪਾਕੇ ਉਹ ਲੋਕਾਂ ਨਾਲ ਆਪਣੀਆਂ ਦਿੱਲ ਦੀਆਂ ਗੱਲਾਂ ਸਾਂਝੀਆਂ ਕਰਦੇ ਹਨ ਅਤੇ ਹੁਣ ਉਨ੍ਹਾਂ ਟਿਕਟੌਕ ਦਾ ਰੁਖ ਕੀਤਾ। ਸਿਆਸੀ ਸਰਗਰਮੀਆਂ ਤੋਂ ਬੇਸ਼ੱਕ ਸਿੱਧੂ ਦੂਰ-ਦੂਰ ਨਜ਼ਰ ਆ ਰਹੇ ਨੇ ਪਰ ਸੋਸ਼ਲ ਮੀਡੀਆ ਦੇ ਜ਼ਰੀਏ ਹੁਣ ਉਹ ਲੋਕਾਂ ਨਾਲ ਜੁੜਨ ਦੀ ਕੋਸ਼ਿਸ਼ ਚ ਜੁਟੇ ਹੋਏ ਹਨ।

ਸਿੱਧੂ ਸੋਸ਼ਲ ਮੀਡੀਆ ਉਤੇ ਐਕਟਿਵ ਹੋ ਰਹੇ ਹਨ।ਸਿੱਧੂ ਨੇ ਟਿਕਟੌਕ ਤੇ ਆਪਣਾ ਅਕਾਊਂਟ ਬਣਾਇਆ। 'ਨਵਜੋਤ ਸਿੰਘ ਸਿੱਧੂ OFFICIAL' ਨਾਂਅ ਦੇ ਹੈਂਡਲ ਨਾਲ ਸਿੱਧੂ ਹੁਣ ਟਿਕਟੌਕ ਦੀ ਦੁਨੀਆ ਚ ਵੀ ਉਤਰ ਆਏ ਹਨ।