ਨਰਸਾਂ ਦਾ ਆਹ ਹਾਲ ਆ ਤਾਂ, ਕੋਰੋਨਾ ਮਰੀਜ਼ਾਂ ਦਾ ਕੀ ਬਣੂ

Tags

ਅੱਜ ਦਿੱਲੀ ਵਿੱਚ ਇੱਕ ਪ੍ਰੈੱਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਜਨਰਲ ਬਿਪਿਨ ਰਾਵਤ ਸੀਡੀਐੱਸ ਨੇ ਥਲ ਸੈਨਾ ਦੇ ਮੁਖੀ ਜਨਰਲ ਐੱਮ ਐੱਮ ਨਰਵਾਣੇ, ਜਲ ਸੈਨਾ ਦੇ ਮੁਖੀ ਐਡਮਿਰਲ ਕਰਮਬੀਰ ਸਿੰਘ ਅਤੇ ਵਾਯੂ ਫੌਜ਼ ਦੇ ਮੁਖੀ ਏਅਰ ਚੀਫ਼ ਮਾਰਸ਼ਲ ਆਰ ਕੇ ਐੱਸ ਭਦੌਰੀਆ ਨਾਲ ਮੀਡੀਆ ਨੂੰ ਸੰਬੋਧਨ ਕਰਦਿਆਂ ਕੋਰੋਨਾ ਜੋਧਿਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਤੇ ਆਉਣ ਵਾਲੇ ਦਿਨਾਂ ਵਿੱਚ ਫਰੰਟਲਾਈਨ ਜੋਧਿਆਂ ਦਾ ਉਨਾਂ ਨੂੰ ਸਹਿਯੋਗ ਜਾਰੀ ਰੱਖਣ ਦਾ ਸੰਕਲਪ ਲਿਆ। ਪ੍ਰੈੱਸ ਕਾਨਫਰੰਸ ਦਾ ਤੱਤ ਅਗਲੇ ਪੈਰਿਆਂ ਵਿੱਚ ਦਿੱਤਾ ਗਿਆ ਹੈ।

ਜਨਰਲ ਬਿਪਿਨ ਰਾਵਤ, ਸੀਡੀਐੱਸ ਨੇ ਕਿਹਾ ਕਿ 24 ਮਾਰਚ 2020 ਤੋਂ ਲੈ ਕੇ 03 ਮਈ 2020 ਤਕ ਦਾ ਸਮਾਂ ਉਸ ਮਿਆਦ ਦੇ ਮਹੱਤਵ ਨੂੰ ਪ੍ਰਗਟਾਉਂਦਾ ਹੈ ਜਿਸ ਦੌਰਾਨ ਹਰੇਕ ਭਾਰਤੀ ਤੋਂ ਕੁਰਬਾਨੀ ਦੀ ਮੰਗ ਕੀਤੀ ਗਈ ਸੀ। ਜ਼ਿਆਦਾਤਰ ਭਾਰਤੀਆਂ ਨੇ ਲੌਕਡਾਊਨ ਦੇ ਸੱਦੇ ਦੀ ਪਾਲਣਾ ਕੀਤੀ ਤੇ ਘਰਾਂ ਤੋਂ ਹੀ ਕੰਮ ਕੀਤਾ। ਹਾਲਾਂਕਿ ਇੱਥੇ ਮੁੱਠੀ ਭਰ ਭਾਰਤੀ, 'ਕੋਰੋਨਾ ਜੋਧੇ' ਅਜਿਹੇ ਹਨ, ਜੋ ਰੋਜ਼ਾਨਾ ਆਪਣੀ ਜ਼ਿੰਦਗੀ ਜੋਖ਼ਮ ਵਿੱਚ ਪਾ ਰਹੇ ਹਨ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਬਿਜਲੀ ਅਤੇ ਪਾਣੀ ਜਿਹੀਆਂ ਮੁੱਢਲੀਆਂ ਸੁਵਿਧਾਵਾਂ ਹਰੇਕ ਨੂੰ ਮਿਲ ਸਕਣ।