ਕੈਪਟਨ ਦਾ ਲੌਕਡਾਊਨ ਵਧਾਉਣ ਨੂੰ ਲੈ ਕੇ ਵੱਡਾ ਬਿਆਨ

Tags

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੌਥੀ ਵਾਰ ਲਾਕਡਾਊਨ ਵਧਾਉਣ ਦੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਸਿਫ਼ਾਰਿਸ਼ ਕੀਤੀ ਹੈ ਨਾਲ ਹੀ ਉਨ੍ਹਾਂ ਨੇ ਕਿਹਾ ਕੀ ਕੇਂਦਰ ਇਸ ਤਰ੍ਹਾਂ ਦੀ ਰਣਨੀਤੀ ਬਣਾਏ ਕੀ ਸੂਬੇ ਦਾ ਅਰਥਚਾਰਾ ਮੁੜ ਤੋਂ ਪਟਰੀ 'ਤੇ ਪਰਤ ਸਕੇ ਅਤੇ ਲੋਕਾਂ ਦੀ ਜ਼ਿੰਦਗੀ ਵੀ ਸੁਰੱਖਿਅਤ ਰਹੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਦੇ ਸਾਹਮਣੇ ਕੋਰੋਨਾ ਦੀ ਵਜ੍ਹਾਂ ਕਰਕੇ ਸੂਬਿਆਂ ਦੀ ਆਰਥਿਕ ਹਾਲਤ ਬਾਰੇ ਵੀ ਜਾਣਕਾਰੀ ਦਿੱਤੀ ਉਨ੍ਹਾਂ ਕਿਹਾ ਅਗਲੇ ਤਿੰਨ ਮਹੀਨੇ ਦੇ ਲਈ ਕੇਂਦਰ ਸਰਕਾਰ ਘੱਟੋ-ਘੱਟ 33 ਫ਼ੀਸਦੀ ਤੱਕ ਸੂਬਿਆਂ ਦੇ ਖ਼ਜ਼ਾਨੇ ਵਿੱਚ ਆਰਥਿਕ ਮਦਦ ਕਰੇ ਤਾਂ ਜੋ ਸੂਬਿਆਂ ਦੇ ਜ਼ਰੂਰੀ ਖ਼ਰਚੇ ਚੱਲ ਸਕਣ।

ਮੁੱਖ ਮੰਤਰੀ ਨੇ ਦੱਸਿਆ ਕੀ ਸੂਬੇ ਨੂੰ ਹਰ ਮਹੀਨੇ 3 ਹਜ਼ਾਰ ਕਰੋੜ ਦਾ ਨੁਕਸਾਨ ਹੋ ਰਿਹਾ ਹੈ, ਅਪ੍ਰੈਲ ਵਿੱਚ 88 ਫ਼ੀਸਦੀ ਆਦਮਨ ਦਾ ਨੁਕਸਾਨ ਹੋਇਆ,ਇਸ ਦੇ ਨਾਲ ਉਨ੍ਹਾਂ ਰੋਜ਼ਾਨਾ ਸੂਬੇ ਵਿੱਚ 30 ਕਰੋੜ ਰੁਪਏ ਬਿਜਲੀ ਤੋਂ ਹੋਣ ਵਾਲੇ ਨੁਕਸਾਨ ਬਾਰੇ ਵੀ ਜਾਣਕਾਰੀ ਦਿੱਤੀ, ਪੰਜਾਬ ਸਰਕਾਰ ਨੇ ਮੰਗ ਰੱਖੀ ਕੀ ਕੇਂਦਰ ਸਰਕਾਰ GST ਦਾ ਬਕਾਇਆ 4365.37 ਕਰੋੜ ਜਲਦ ਰਿਫੰਡ ਕਰੇ ,ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਇੱਕ ਵਾਰ ਮੁੜ ਤੋਂ ਮੰਗ ਕੀਤੀ ਕੀ ਫਾਇਨਾਂਸ ਰੈਸਪਾਂਸਿਬਿਲਿਟੀ ਐਂਡ ਬਜਟ ਮੈਨੇਜਮੈਂਟ ਐਕਟ 2005 ਦੇ ਤਹਿਤ ਸੂਬਿਆਂ ਦੀ ਉਧਾਰ ਲੈਣ ਦੀ ਹੱਦ 3% ਤੋਂ ਵਧਾਕੇ 4% ਕੀਤੀ ਜਾਵੇ।

ਮੁੱਖ ਮੰਤਰੀਆਂ ਨਾਲ ਹੋਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਮੀਟਿੰਗ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗ ਕੀਤੀ ਕੇਂਦਰ ਸਰਕਾਰ ਕੋਰੋਨਾ ਜ਼ੋਨ ਐਲਾਨਣ ਦੀ ਛੋਟ ਸੂਬਿਆਂ ਨੂੰ ਦੇਵੇ ਤਾਂ ਜੋ ਸਰਕਾਰ ਸੂਬੇ ਦੇ ਅਰਥਚਾਰੇ ਦੇ ਹਿਸਾਬ ਨਾਲ ਆਪਣੀ ਰਣਨੀਤੀ ਬਣਾ ਸਕੇ,ਉਨ੍ਹਾਂ ਕਿਹਾ ਰੈੱਡ ਜ਼ੋਨ ਵਿੱਚ ਵੀ ਅਹਿਤਿਆਤੀ ਕਦਮਾਂ ਦੇ ਨਾਲ ਛੋਟੀ ਸਨਅਤਾਂ ਨੂੰ ਸ਼ੁਰੂ ਕਰਨ ਦੀ ਮਨਜ਼ੂਰੀ ਮਿਲਣੀ ਚਾਹੀਦੀ ਹੈ।