ਪੰਜਾਬ ਦੇ ਇਸ ਸ਼ਹਿਰ ਵਿੱਚ ਹੋਟਲ ਅਤੇ ਰੈਸਟੋਰੈਂਟ ਖੋਲ੍ਹਣ ਲਈ ਮਿਲੀ ਮਨਜ਼ੂਰੀ

Tags

ਜਿੱਥੇ ਪੂਰੇ ਦੇਸ਼ ਅਤੇ ਪੰਜਾਬ ਵਿੱਚ ਕੋਰੋਨਾ ਵਾਇਰਸ ਕਰਕੇ ਲਾਕਡਾਊਨ 17 ਮਈ 2020 ਤੱਕ ਵਧਾ ਦਿੱਤਾ ਗਿਆ ਹੈ, ਉੱਥੇ ਹੀ ਹਰ ਦਿਨ ਸਰਕਾਰ ਕੋਈ ਨਾ ਕੋਈ ਢਿੱਲ ਜ਼ਰੂਰ ਦੇ ਰਹੀ ਹੇ। 8 ਮਈ ਨੂੰ ਪੰਜਾਬ ਦੇ ਸਭ ਤੋਂ ਵੱਡੇ ਸ਼ਿਹਰ, ਲੁਧਿਆਣਾ ਵਿੱਚ ਹੋਟਲ, ਰੈਸਟੋਰੈਂਟ, ਜੂਸ ਦੀਆਂ ਦੁਕਾਨਾਂ, ਆਈਸਕਰੀਮ ਦੀਆਂ ਦੁਕਾਨਾਂ ਨੂੰ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਇਹ ਮਨਜ਼ੂਰੀ ਲੁਧਿਆਣਾ ਦੇ ਜ਼ਿਲ੍ਹਾ ਮਜਿਸਟ੍ਰੇਟ, ਪਰਦੀਪ ਕੁਮਾਰ ਅਗਰਵਾਲ ਨੇ ਦਿੱਤੀ ਹੈ। ਪਰ ਇਹ ਸਭ ਖੋਲ੍ਹਣ ਲਈ ਉਹਨਾਂ ਨੇ ਸਖਤ ਹਦਾਇਤਾਂ ਜ਼ਾਰੀ ਕੀਤੀਆਂ ਨੇ।

ਇਹ ਦੁਕਾਨਾਂ ਜਾਂ ਰੈਸਟੋਰੈਂਟ ਸਿਰਫ ਸਵੇਰੇ 7 ਵਜੇ ਤੋਂ ਸ਼ਾਮ ਦੇ 7 ਵਜੇ ਤੱਕ ਹੀ ਖੋਲ੍ਹੇ ਜਾ ਸਕਦੇ ਹਨ। ਹੌਟ ਸਪੌਟ ਅਤੇ ਕਨਟੇਨਮੈਂਟ ਜ਼ੋਨ ਵਿੱਚ ਇਹ ਨਹੀਂ ਲਾਗੂ ਹੁੁੰਦਾ। ਬਾਕੀਆਂ ਦੀਆਂ ਸ਼ਰਤਾਂ ਤੁਸੀਂ ਥੱਲੇ ਦਿੱਤੀ ਨੋਟੀਫਿਕੇਸ਼ਨ ਵਿੱਚ ਦੇਖ ਸਕਦੇ ਹੋ।