ਵੱਡੀ ਖ਼ਬਰ : ਮਸ਼ਹੂਰ ਗੈਂਗਸਟਰ ਨੂੰ ਹੋਇਆ ਕੋਰੋਨਾ!

Tags

ਗੈਂ ਗਸ ਟਰ ਜੱਗੂ ਭਗਵਾਨਪੁਰੀਆ ਨੂੰ ਕੋਰੋਨਾ ਵਾਇਰਸ ਹੋ ਗਿਆ ਹੈ। ਉਹ ਬਟਾਲਾ ਪੁਲਿਸ ਕੋਲ ਢਿੱਲਵਾਂ ਅਕਾਲੀ ਸਰਪੰਚ ਦੇ ਕ ਤ ਲ ਹਾਈ ਪ੍ਰੋਫਾਈਲ ਮਾਮਲੇ ਵਿੱਚ ਪ੍ਰੋਡਕਸ਼ਨ ਵਾ ਰੰ ਟ 'ਤੇ ਸੀ। ਬਟਾਲਾ ਦੇ ਐਸਐਸਪੀ ਉਪਇੰਦਰਜੀਤ ਸਿੰਘ ਨੇ ਕਿਹਾ ਕਿ ਸਿਵਲ ਹਸਪਤਾਲ ਵੱਲੋਂ ਬੀਤੀ 2 ਮਈ ਨੂੰ ਭਗਵਾਨਪੁਰੀਆ ਦੇ ਸੈਂਪਲ ਲਏ ਗਏ ਸਨ, ਜਿਸ ਦੀ ਅੱਜ ਰਿਪੋਰਟ ਆਈ ਹੈ। ਹਾਲਾਂਕਿ ਉਸ ਨੂੰ ਕੋਰੋਨਾ ਵਾਇਰਸ ਦੀ ਲਾਗ ਲੱਗਣ ਦੇ ਸਰੋਤ ਬਾਰੇ ਹਾਲੇ ਪਤਾ ਨਹੀਂ ਲੱਗਿਆ ਹੈ। ਐਸਐਸਪੀ ਨੇ ਕਿਹਾ ਕਿ ਭਗਵਾਨਪੁਰੀਆ ਦੇ ਸਿੱਧੇ ਅਤੇ ਅਸਿੱਧੇ ਸੰਪਰਕਾਂ 'ਚ ਆਏ ਮੁਲਾਜ਼ਮਾਂ ਤੇ ਅਧਿਕਾਰੀਆਂ ਬਾਰੇ ਪਤਾ ਲਗਾਇਆ ਜਾ ਰਿਹਾ ਹੈ।

ਇਸ ਸੂਚੀ 'ਚ ਡੀਐਸਪੀ ਰੈਂਕ ਦੇ ਅਧਿਕਾਰੀਆਂ ਸਮੇਤ ਪੁਲਿਸ ਮੁਲਾਜ਼ਮ ਸ਼ਾਮਿਲ ਹਨ। ਇਸ ਦੇ ਵੀ ਜਾਂਚ ਲਈ ਸੈਂਪਲ ਲਏ ਜਾ ਰਹੇ ਹਨ। ਪਟਿਆਲਾ ਜੇਲ 'ਚ ਬੰਦ ਭਗਵਾਨਪੁਰੀਏ ਨੂੰ ਬੀਤੀ 30 ਅਪ੍ਰੈਲ ਨੂੰ ਢਿੱਲਵਾਂ ਅਕਾਲੀ ਸਰਪੰਚ ਦੇ ਕ ਤ ਲ ਹਾਈ ਪ੍ਰੋਫਾਈਲ ਮਾਮਲੇ ਵਿੱਚ ਪੁੱਛਗਿੱਛ ਲਈ ਪ੍ਰੋਡਕਸ਼ਨ ਵਾ ਰੰ ਟ 'ਤੇ ਬਟਾਲਾ ਲਿਆਂਦਾ ਗਿਆ ਸੀ। ਇਸ ਤੋਂ ਬਾਅਦ ਪੁਲਿਸ ਵੱਲੋਂ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਸੀ। ਭਗਵਾਨਪੁਰੀਏ ਦੇ ਰਿਸ਼ਤੇਦਾਰਾਂ ਨੇ ਪੁਲਿਸ 'ਤੇ ਉਸ ਨੂੰ ਲਾ ਗ ਲਗਾਉਣ ਦਾ ਦੋਸ਼ ਲਗਾਇਆ ਹੈ।