ਕੋਰੋਨਾ ਤੇ ਲੌਕਡਾਓਨ ਦੀ ਸਥਿਤੀ 'ਚ ਕੈਪਟਨ ਨੇ ਕੀਤਾ ਵੱਡਾ ਐਲਾਨ

Tags

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਲਾਈਵ ਹੋ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਲਾਕਡਾਊਨ ਕਾਰਨ ਸੂਬੇ ‘ਚ ਗਰੀਬ ਤੇ ਪ੍ਰਵਾਸੀ ਲੋਕਾਂ ਲਈ ਕਦਮ ਚੁੱਕੇ ਜਾਣੇ ਚਾਹੀਦੇ ਹਨ। ਉਨ੍ਹਾਂ ਨੇ ਕਿਹਾ ਕਿ ਅਜਿਹੇ ਮਜ਼ਦੂਰਾਂ, ਫੈਕਟਰੀ ‘ਚ ਕੰਮ ਕਰਦੇ ਗਰੀਬ ਲੋਕਾਂ ਲਈ ਕੇਂਦਰ ਸਰਕਾਰ ਨੂੰ 10 ਹਜ਼ਾਰ ਰੁਪਿਆ ਜੇਬਾਂ ‘ਚ ਪਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਕੈਪਟਨ ਨੇ ਕਿਹਾ ਹੈ ਕਿ ਉਨ੍ਹਾਂ ਨੇ ਪਰਵਾਸੀ ਮਜ਼ਦੂਰਾਂ ਨੂੰ ਆਪਣੇ ਰਾਜਾਂ ‘ਚ ਪਹੁੰਚਾਉਣ ਲਈ 35 ਕਰੋੜ ਰੁਪਏ ਖਰਚੇ ਸਨ ਅਤੇ ਇਸ ਦੇ ਤਹਿਤ ਹੁਣ ਤੱਕ 300 ਟਰੇਨਾਂ ਰਾਹੀਂ ਕਰੀਬ ਸਾਢੇ 4 ਲੱਖ ਮਜ਼ਦੂਰ ਪੰਜਾਬ ‘ਚੋਂ ਆਪਣੇ ਜ਼ਿਲ੍ਹਿਆਂ’ਚ ਵਾਪਸ ਪਰਤ ਚੁਕੇ ਹੈ।

ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਦੇਸ਼ ਵਾਸੀਆ ਲਈ ਕੰਮ ਕੀਤਾ ਹੈ ਖੇਤੀ ਕੀਤੀ, ਫੈਕਟਰੀਆਂ ‘ਚ ਕੰਮ ਕੀਤਾ ਘਟੋਂ ਘਟ ਸਰਕਾਰ ਉਨ੍ਹਾਂ ਲਈ ਇਨ੍ਹਾਂ ਤਾਂ ਕਰ ਹੀ ਸਕਦੀ ਹੈ। ਮੁੱਖ ਮੰਤਰੀ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਸਖਤ ਹੁਕਮ ਦਿੱਤੇ ਹਨ ਕਿ ਸੜਕ ‘ਤੇ ਪੈਦਲ ਹੀ ਆਪਣੇ ਸੂਬਿਆਂ ਵੱਲ ਜਾ ਰਹੇ ਪਰਵਾਸੀ ਮਜ਼ਦੂਰਾਂ ਨੂੰ ਰੋਕਿਆ ਜਾਵੇ ਅਤੇ ਸਰਕਾਰੀ ਗੱਡੀ ‘ਚ ਬਿਠਾ ਕੇ ਰੇਲਵੇ ਸਟੇਸ਼ਨ ਤੱਕ ਛੱਡਿਆ ਜਾਵੇ ਤਾਂ ਜੋ ਉਹ ਟਰੇਨ ‘ਚ ਬੈਠ ਕੇ ਆਪਣੇ ਘਰ ਵਾਪਸ ਪਰਤ ਸਕਣ। ਇਸ ਤੋਂ ਇਲਾਵਾਂ ਉਨ੍ਹਾਂ ਨੇ ਅਪੀਲ ਕੀਤੀ ਹੈ ਕਿ ਮਨਰੇਗਾ ਤਹਿਤ ਪੇਂਡੂ ਗਰੀਬਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਦਿੱਤਾ ਜਾਵੇ ਅਤੇ ਸੂਖਮ, ਲਘੂ ਤੇ ਦਰਮਿਆਨੇ ਉਦਯੋਗਾਂ ਨੂੰ ਮੁੜ ਸ਼ੁਰੂ ਕਰਨ ਲਈ ਲੋਕਾਂ ਨੂੰ ਮਾਲੀ ਸਹਾਇਤਾ ਦਿੱਤੀ ਜਾਵੇ।