ਗੈਰੀ ਸੰਧੂ ਤੇ ਕਰਨ ਔਜਲਾ ਪਹਿਲੀ ਵਾਰ ਹੋਏ ਲਾਈਵ, ਯਾਦ ਕੀਤਾ ਔਖਾ ਟਾਈਮ

ਪੰਜਾਬੀ ਸੰਗੀਤ ਦੇ ਮਸ਼ਹੂਰ ਕਲਾਕਾਰ, ਕਰਨ ਔਜਲਾ ਤੇ ਗੈਰੀ ਸੰਧੂ ਕਲ੍ਹ ਰਾਤ ਇੰਸਟਾਗ੍ਰਾਮ ਤੇ ਇਕੱਠੇ ਲਾਈਵ ਦਿਖੇ ਜਿਸ ਵਿੱਚ ਉਨ੍ਹਾਂ ਨੇ ਆਪਣਾ ਪੁਰਾਣਾ ਟਾਈਮ ਯਾਦ ਕੀਤਾ। ਕਰਨ ਔਜਲਾ ਨੇ ਦੱਸਿਆ ਕਿ ਉਹ 2014 ਵਿੱਚ ਪਹਿਲੀ ਵਾਰ ਗੈਰੀ ਸੰਧੂ ਨੂੰ ਮਿਲੇ ਸੀ। ਉਸ ਸਮੇਂ ਗੈਰੀ ਸੰਧੂ ਨੇ ਕਰਨ ਨੂੰ ਕਿਹਾ ਸੀ ਕਿ.“ਤੂੂੰ ਇੱਕ ਦਿਨ ਬਹੁਤ ਅੱਗੇ ਜਾਵੇਂਗਾ, ਤੇਰੇ ਵਿੱਚ ਬਹੁਤ ਕਲਾ ਹੈ।” ਕਰਨ ਨੇ ਕਿਹਾ ਕਿ ਗੈਰੀ ਵੀਰੇ ਦੀ ਇਹ ਗੱਲ ਉਸ ਲਈ ਬਹੁਤ ਵੱਡੀ ਮੋਟੀਵੇਸ਼ਨ ਹੈ।

ਇਸ ਲਾਈਵ ਵਿੱਚ ਕਰਨ ਔਜਲਾ ਨੇ ਗੈਰੀ ਨੂੰ ਆਪਣਾ ਤਾਜ਼ਾ ਲਿਖਿਆ  ਇੱਕ ਸ਼ੇਅਹ ਵੀ ਸੁਣਾਇਆ ਜਿਸ ਨੂੰ ਸੁਣ ਕੇ ਗੈਰੀ ਬਹੁਤ ਖੁਸ਼ ਹੋਇਆ। ਤੁਹਾਨੂੰ ਦੱਸ ਦੇਈਏ ਕਿ ਇਹ ਲਾਈਵ ਕਰਨ ਔਜਲਾ ਵੱਲੋਂ ਸ਼ੁਰੂ ਕੀਤਾ ਗਿਆ ਸੀ ਜਿਸ ਨੂੰ ਦੇਖ ਗੈਰੀ ਸੰਧੂ ਨੇ ਵੀ ਵਿੱਚ ਲਾਈਵ ਹੋਣ ਦੀ ਰਿਕੂਐਸਟ ਭੇਜ ਦਿੱਤੀ ਤੇ ਫਿਰ ਇਹ ਦੋਵੇਂ ਕਲਾਕਾਰ ਲਾਈਵ ਹੋ ਗਏ। ਇਸ ਗੈਰੀ ਸੰਧੂ ਕਿਸੇ ਸ਼ੂਟ ਤੇ ਜਾਣ ਦੀ ਤਿਆਰੀ ਕਰ ਰਹੇ ਸਨ।