ਪੰਜਾਬ ਵਿੱਚ ਕੋਰਨਾ ਦੇ ਸਿਖਰਾਂ ਤੇ ਹੋਣ ਬਾਰੇ ਆਈ ਵੱਡੀ ਖਬਰ

Tags

ਇੱਕ ਪ੍ਰਸਿੱਧ ਜਨ ਸਿਹਤ ਮਾਹਿਰ ਅਨੁਸਾਰ ਪੰਜਾਬ, ਹਰਿਆਣਾ ਤੇ ਕੇਰਲ ਕੋਰੋਨਵਾਇਰਸ ਦੇ ਮਾਮਲਿਆਂ ਵਿੱਚ ਸਿਖਰ ਨੂੰ ਪਾਰ ਕਰ ਗਏ ਜਾਪਦੇ ਹਨ। ਉਨ੍ਹਾਂ ਕਿਹਾ ਭਾਰਤ ਵਿੱਚ ਕੋਵਿਡ-19 ਨਾਲ ਮੌਤਾਂ ਦੀ ਗਿਣਤੀ 8,000 ਤੋਂ ਵੀ ਘੱਟ ਰਹੇ, ਇਸ ਦੀ ਉਮੀਦ ਉਹ ਕਰਦੇ ਹਨ। ਇਸ ਕਾਰਨ ਸਧਾਰਨ ਪ੍ਰੋਟੋਕੋਲ ਤੇ ਹਸਪਤਾਲਾਂ ਲਈ ਸਖਤ ਅਲਰਟ ਲਾਗੂ ਕੀਤਾ ਗਿਆ ਹੈ। ਭਾਰਤ ਵਿੱਚ "ਆਖਰੀ" ਕੋਵਿਡ -19 ਮੌਤਾਂ ਬਾਰੇ ਆਪਣੇ ਮੁਲਾਂਕਣ 'ਤੇ, ਪ੍ਰੋਫੈਸਰ ਮੂਰਤੀ ਨੇ ਕਿਹਾ ਕਿ ਕੁਝ ਮਾਡਲਾਂ ਦੇ ਸਬੂਤ ਦਰਸਾਉਂਦੇ ਹਨ ਕਿ ਲਗਪਗ 80,000-100,000 ਮੌਤਾਂ ਲੌਕਡਾਊਨ ਕਾਰਨ ਟਾਲੀਆਂ ਗਈਆਂ ਹਨ।

ਉਨ੍ਹਾਂ ਕਿਹਾ ਕਿ ਅੰਕੜੇ ਦਰਸਾਉਂਦੇ ਹਨ ਕਿ ਪਿਛਲੇ ਹਫ਼ਤੇ ਦੌਰਾਨ ਦੇਸ਼ ਭਰ ਵਿੱਚ ਮੌਤਾਂ ਵਿੱਚ ਰੋਜ਼ਾਨਾ ਵਾਧਾ ਦੋ ਮੌਤਾਂ ਪ੍ਰਤੀ ਮਿਲੀਅਨ ਆਬਾਦੀ ਰਿਹਾ ਹੈ। ਇੰਡੀਅਨ ਇੰਸਟੀਚਿਊਟ ਆਫ ਪਬਲਿਕ ਹੈਲਥ, ਹੈਦਰਾਬਾਦ ਦੇ ਡਾਇਰੈਕਟਰ ਪ੍ਰੋਫੈਸਰ ਜੀਵੀਐਸ ਮੂਰਤੀ ਨੇ ਕਿਹਾ ਕਿ ਕੋਵਿਡ-19 ਨਾਲ ਨਜਿੱਠਣ ਦੀ ਗੱਲ ਆਉਂਦੀ ਹੈ ਤਾਂ ਭਾਰਤ ਨੂੰ ਇੱਕ ਇਕਾਈ ਦੇ ਰੂਪ ਵਿੱਚ ਨਹੀਂ ਦੇਖਿਆ ਜਾਣਾ ਚਾਹੀਦਾ ਕਿਉਂਕਿ ਰਾਜਾਂ ਤੇ ਜ਼ਿਲ੍ਹਿਆਂ ਵਿੱਚ ਆਬਾਦੀ ਦਾ ਆਕਾਰ ਵੱਖ-ਵੱਖ ਹੁੰਦਾ ਹੈ, ਸਿਹਤ ਪ੍ਰਣਾਲੀਆਂ ਵੱਖ-ਵੱਖ ਹੁੰਦੀਆਂ ਹਨ ਤੇ ਸਾਖਰਤਾ ਦਾ ਪੱਧਰ ਵੀ ਵੱਖ-ਵੱਖ ਹੈ। ਕੇਸਾਂ ਦੀ ਗਿਣਤੀ ਦੇ ਲਿਹਾਜ਼ ਨਾਲ ਭਾਰਤ ਦੁਨੀਆ ਵਿੱਚ 10ਵੇਂ ਨੰਬਰ 'ਤੇ ਆਉਣ ਵਾਲਾ ਹੈ।

ਉਨ੍ਹਾਂ ਕਿਹਾ ਕਿ ਇਹ ਅੰਕੜੇ ਗੁੰਮਰਾਹ ਕਰਨ ਵਾਲੇ ਹਨ ਕਿਉਂਕਿ ਦੇਸ਼ ਦੀ ਆਬਾਦੀ ਯੂਰਪ ਦੀਆਂ ਬਹੁਤਿਆਂ ਦੇਸ਼ਾਂ ਨਾਲੋਂ ਬਹੁਤ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ, ਇਸ ਲਈ ਰਾਜ ਪੱਧਰੀ ਤੇ ਜ਼ਿਲ੍ਹਾ ਪੱਧਰੀ ਚੋਟੀਆਂ ਬਾਰੇ ਗੱਲ ਕਰਨਾ ਵਧੇਰੇ ਉਚਿਤ ਹੋਏਗਾ। ਪ੍ਰੋਫੈਸਰ ਮੂਰਤੀ ਨੇ ਕਿਹਾ ਕਿ, ਜਿਵੇਂ ਕਿ ਪ੍ਰਤੀ ਮਿਲੀਅਨ ਅਬਾਦੀ ਦੇ ਕੁੱਲ ਕੇਸਾਂ ਦੇ ਮੁਕਾਬਲੇ ਭਾਰਤ ਵਿੱਚ 25 ਅਪ੍ਰੈਲ ਨੂੰ ਪ੍ਰਤੀ ਮਿਲੀਅਨ 17.6 ਕੇਸਾਂ ਤੋਂ ਵੱਧ ਕੇ 5 ਮਈ ਨੂੰ 99.9 ਪ੍ਰਤੀ ਮਿਲੀਅਨ ਹੋ ਗਏ। ਮਹਾਰਾਸ਼ਟਰ ਵਿੱਚ ਇਹ ਅਪ੍ਰੈਲ ਵਿੱਚ 61.9 ਪ੍ਰਤੀ ਮਿਲੀਅਨ ਤੋਂ ਵੱਧ ਕੇ 25 ਮਈ ਨੂੰ 383 ਪ੍ਰਤੀ ਮਿਲੀਅਨ ਹੋ ਗਏ ਸਨ।