ਕੈਪਟਨ ਨੇ ਪੰਜਾਬੀਆਂ ਨੂੰ ਦਿੱਤੀ ਵੱਡੀ ਖੁਸ਼ਖਬਰੀ। ਕੋਰੋਨਾ ਜਿੱਤਣ ਤੋਂ ਪੰਜਾਬ ਬੱਸ ਐਨ੍ਹੇੰ ਕਦਮ ਦੂਰ

Tags

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾਵਾਇਰਸ ਵਿਰੁੱਧ ਪੰਜਾਬ ਦੀ ਲੜਾਈ ਵਿੱਚ ਵੱਡੀ ਸਫਲਤਾ ਦਾ ਐਲਾਨ ਕਰਨ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ। ਮੁੱਖ ਮੰਤਰੀ ਨੇ ਆਪਣੇ ਟਵੀਟ ਵਿੱਚ ਐਲਾਨ ਕੀਤਾ ਕਿ ਸੂਬੇ ਦਾ ਰਿਕਵਰੀ ਰੇਟ 89 ਫੀਸਦ ਨੂੰ ਛੂਹ ਗਿਆ ਹੈ ਜਦੋਂਕਿ ਰਾਜ ਵਿੱਚ ਹੁਣੇ ਸਿਰਫ 211 ਐਕਟਿਵ ਕੋਰੋਨਾ ਕੇਸ ਹਨ।

ਇਸ ਤੋਂ ਪਹਿਲਾਂ ਬੁੱਧਵਾਰ ਨੂੰ ਰਾਜ ਦੇ ਸਿਹਤ ਅਧਿਕਾਰੀਆਂ ਨੇ 152 ਹੋਰ ਕੋਵਿਡ-19 ਮਰੀਜ਼ਾਂ ਨੂੰ ਛੁੱਟੀ ਦਿੱਤੀ। ਇਸ ਦੇ ਨਾਲ, ਰਾਜ ਵਿੱਚ ਸੰਕਰਮਣ ਤੋਂ ਸਿਹਤਯਾਬ ਹੋਏ ਲੋਕਾਂ ਦੀ ਕੁੱਲ ਸੰਖਿਆ 1,794 ਤੱਕ ਪਹੁੰਚ ਗਈ ਸੀ। ਘੱਟੋ ਘੱਟ 88 ਮਰੀਜ਼ਾਂ ਨੂੰ ਲੁਧਿਆਣਾ, 30 ਐਸਬੀਐਸ ਨਗਰ, 15 ਪਟਿਆਲਾ, ਅੱਠ ਫਤਿਹਗੜ ਸਾਹਿਬ, ਚਾਰ ਜਲੰਧਰ, ਤਿੰਨ ਮਾਨਸਾ, ਦੋ- ਦੋ ਨੂੰ ਗੁਰਦਾਸਪੁਰ ਤੇ ਪਠਾਨਕੋਟ ਤੋਂ ਛੁੱਟੀ ਦਿੱਤੀ ਗਈ ਹੈ। ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਕੇਸਾਂ ਦੀ ਦੁਗਣੀ ਦਰ 100 ਦਿਨਾਂ ਤੱਕ ਸੁਧਾਰੀ ਹੈ। ਉਨ੍ਹਾਂ ਨੇ ਰਾਸ਼ਟਰੀ ਤੇ ਰਾਜ ਦੇ ਅੰਕੜਿਆਂ ਦੀ ਤੁਲਨਾ ਕਰਦਿਆਂ ਕਿਹਾ ਕਿ ਦੇਸ਼ ਭਰ ਵਿੱਚ 14 ਦਿਨਾਂ ਦੀ ਦੁਗਣੀ ਮਿਆਦ ਦੇ ਮੁਕਾਬਲੇ, ਪੰਜਾਬ ਦੀ ਦਰ 100 ਦਿਨ ਹੋ ਗਈ ਹੈ।