ਟਿਕਟੌਕ ‘ਤੇ ਇੱਕ ਛੋਟੀ ਬੱਚੀ ਨੂਰ ਬਹੁਤ ਹੀ ਮਸ਼ਹੂਰ ਹੋ ਰਹੀ ਹੈ। ਉਸ ਦੀਆਂ ਵੀਡੀਓਜ਼ ਇੰਨਾਂ ਹਸਾਉਂਦੀਆਂ ਹਨ ਕਿ ਢਿੱਡੀ ਪੀੜਾਂ ਪੈਣ ਲੱਗ ਜਾਂਦੀਆਂ ਹਨ। ਲੋਕ ਉਸ ਨੂੰ ਬੇਹਦ ਪਸੰਦ ਕਰਦੇ ਹਨ ਤੇ ਆਏ ਦਿਨ ਉਸ ਦੀ ਕੋਈ ਨਾ ਕੋਈ ਵੀਡੀਓ ਜ਼ਰੂਰ ਵਾਇਰਲ ਹੋਈ ਹੁੰਦੀ ਹੈ। ਨੂਰ ਦੇ ਪਿਤਾ ਜੀ ਮਜ਼ਦੂਰੀ ਕਰਦੇ ਹਨ ਅਤੇ ਉਨ੍ਹਾਂ ਦੇ ਘਰ ਦੀ ਹਾਲਤ ਵੀ ਠੀਕ-ਠਾਕ ਹੀ ਹੈ। ਨੂਰ ਦੇ ਘਰ ਦੀ ਹਾਲਤ ਨੂੰ ਦੇਖਦੇ ਕਈ ਲੋਕ ਉਸ ਦੀ ਮਦਦ ਲਈ ਸਾਹਮਣੇ ਆ ਰਹੇ ਹਨ। ਕੋਈ ਉਸ ਦਾ ਘਰ ਬਣਾ ਕੇ ਦੇਣਾ ਚਾਹੁੰਦਾ ਹੈ ਅਤੇ ਕੋਈ ਇਸ ਦੀ ਮਾਲੀ ਮਦਦ ਕਰਨਾ ਚਾਹੁੰਦਾ ਹੈ।
ਪਰ ਇਸੇ ਮਦਦ ਦੇ ਨਾਮ ਤੇ ਕਈ ਲੋਕ ਠੱਗੀ ਵੀ ਕਰ ਰਹੇ ਹਨ। ਨੂਰ ਦੇ ਨਾਮ ਤੇ ਫੇਕ ਅਕਾਊਂਟ ਬਣਾ ਕੇ ਕਈ ਲੋਕ ਮਦਦ ਮੰਗ ਰਹੇ ਹਨ ਅਤੇ ਨੂੂਰ ਦੇ ਨਾਮ ਤੇ ਠੱਗੀ ਮਾਰ ਰਹੇ ਹਨ। ਇਸ ਵੀਡੀਓ ਵਿੱਚ ਨੂਰ ਦੇ ਸਾਥੀ ਕਲਾਕਾਰ ਵਰਨਦੀਪ ਨੇ ਦੱਸਿਆ ਕਿ ਜੇ ਕੋਈ ਨੂਰ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਉਹ ਸੰਦੀਪ ਤੂਰ ਦੀ ਟਿਕ ਟੌਕ ਜਾਂ ਇੰਸਟਾਗ੍ਰਾਮ ਆਈ.ਡੀ. ਤੇ ਸੰਪਰਕ ਕਰ ਸਕਦਾ ਹੈ ਤੇ ਜਾਂ ਫਿਰ ਸਿੱਧਾ ਉਨ੍ਹਾਂ ਦੇ ਘਰ ਆ ਕੇ ਮਦਦ ਕਰ ਸਕਦਾ ਹੈ।