ਕੀ AC ਚਲਾਉਣ ਨਾਲ ਹੁੰਦਾ ਕੋਰੋਨਾ? ਕੈਪਟਨ ਅਮਰਿੰਦਰ ਸਿੰਘ ਤੋਂ ਸੁਣੋ

Tags

ਪੰਜਾਬ ਸਰਕਾਰ ਨੇ ਕੋਵਿਡ-19 ਦੇ ਮੱਦੇਨਜ਼ਰ ਰਿਹਾਇਸ਼ੀ ਇਲਾਕਿਆਂ, ਹਸਪਤਾਲਾਂ ਤੇ ਦਫ਼ਤਰਾਂ ਵਿੱਚ ਏਅਰ ਕੰਡੀਸ਼ਨਰਾਂ/ਕੂਲਰਾਂ ਦੀ ਸੁਰੱਖਿਅਤ ਢੰਗ ਨਾਲ ਵਰਤੋਂ ਕਰਨ ਲਈ ਇੱਕ ਐਡਵਾਇਜ਼ਰੀ ਜਾਰੀ ਕੀਤੀ ਹੈ। ਕਮਰੇ ਦਾ ਤਾਪਮਾਨ 24-27 ਡਿਗਰੀ ਸੈਲਸੀਅਸ ਦੇ ਵਿਚਕਾਰ ਨਿਰਧਾਰਤ ਕੀਤਾ ਜਾਣਾ ਚਾਹੀਦਾ ਹੈ ਅਤੇ ਨਮੀ 40%- 70% ਦੇ ਵਿਚਕਾਰ ਹੋਣੀ ਚਾਹੀਦੀ ਹੈ। ਫਿਲਟਰਾਂ ਨੂੰ ਸਾਫ਼ ਰੱਖਣ ਲਈ ਸਮੇਂ-ਸਮੇਂ 'ਤੇ ਏਅਰ ਕੰਡੀਸ਼ਨਰਾਂ ਦੀ ਮੁਰੰਮਤ ਕੀਤੀ ਜਾਣੀ ਚਾਹੀਦੀ ਹੈ। ਕਮਰਿਆਂ ਵਿੱਚ ਵੱਡੀ ਗਿਣਤੀ ਵਿੱਚ ਨਿਕਾਸੀ ਪੱਖੇ( ਐਗਜ਼ਾਸਟ ਫੈਨ) ਲਗਾਏ ਜਾ ਸਕਦੇ ਹਨ ਤਾਂ ਜੋ ਕਮਰੇ ਵਿੱਚ ਇੱਕ ਨਕਾਰਾਤਮਕ ਦਬਾਅ ਬਣਾਇਆ ਜਾ ਸਕੇ ਅਤੇ ਤਾਜ਼ੀ ਹਵਾ ਦੇ ਪ੍ਰਵੇਸ਼ ਨੂੰ ਯਕੀਨੀ ਬਣਾਇਆ ਜਾ ਸਕੇ।

ਕਮਰੇ ਦੇ ਅੰਦਰ ਘੁੰਮਦੀ ਹਵਾ ਅਕਸਰ ਬਾਹਰ ਕੱਢੀ ਜਾਣੀ ਚਾਹੀਦੀ ਹੈ। ਕਮਰੇ ਵਿੱਚ ਏਅਰ ਕੰਡੀਸ਼ਨਰਜ਼ ਦੀ ਠੰਡੀ ਹਵਾ ਦੇ ਨਾਲ-ਨਾਲ ਥੋੜ੍ਹੀ ਜਿਹੀ ਖਿੜਕੀ ਖੁੱਲੀ ਰੱਖ ਕੇ ਅਤੇ ਐਗਜ਼ਾਸਟ ਫੈਨ ਰਾਹੀਂ ਬਾਹਰਲੀ ਹਵਾ ਨੂੰ ਵੀ ਆਉਣ ਦੇਣਾ ਚਾਹੀਦਾ ਹੈ ਤਾਂ ਜੋ ਕੁਦਰਤੀ ਫਿਲਟ੍ਰੇਸ਼ਨ ਦੁਆਰਾ ਨਿਕਾਸੀ ਹੋ ਸਕੇ। ਇਸ ਸਬੰਧੀ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪਿਛਲੇ ਕੁਝ ਹਫ਼ਤਿਆਂ ਤੋਂ ਗਰਮੀ ਦੇ ਮੌਸਮ ਦੀ ਸ਼ੁਰੂਆਤ ਹੋਣ ਦੇ ਚੱਲਦਿਆਂ ਏਅਰ ਕੰਡੀਸ਼ਨਰਾਂ/ਕੂਲਰਾਂ ਦਾ ਕੋਵਿਡ-19 ਦੇ ਮੱਦੇਨਜ਼ਰ ਸੁਰੱਖਿਅਤ ਢੰਗ ਨਾਲ ਵਰਤੋਂ ਕਰਨ ਸਬੰਧੀ ਕੁਝ ਸਵਾਲੀਆ ਨਿਸ਼ਾਨ ਸਾਹਮਣੇ ਆਏ ਹਨ।