ਪੰਜਾਬ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 1900 ਪਾਰ, ਸ਼ਰਧਾਲੂਆਂ ਤੋਂ ਬਿਨਾਂ ਹਨ ਐਨ੍ਹੇਂ ਕੇਸ

Tags

ਪੰਜਾਬ 'ਚ ਸ੍ਰੀ ਹਜ਼ੂਰ ਸਾਹਿਬ ਤੋਂ ਸੰਗਤਾਂ ਪਰਤਣ ਤੋਂ ਬਾਅਦ ਲਗਾਤਾਰ ਮਰੀਜ਼ਾਂ ਦੀ ਗਿਣਤੀ 'ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ, ਇੱਥੋਂ ਤੱਕ ਕਿ ਕੋਰੋਨਾ ਦੇ ਇਲਾਜ ‘ਚ ਲੱਗੇ ਹੋਏ ਡਾਕਟਰ ਤੇ ਹੋਰ ਮੈਡੀਕਲ ਕਰਮਚਾਰੀ ਸਾਵਧਾਨੀ ਦੇ ਬਾਵਜੂਦ ਕੋਰੋਨਾ ਤੋਂ ਬਚ ਨਹੀਂ ਪਾ ਰਹੇ। ਪੰਜਾਬ ‘ਚ ਕੋਰੋਨਾ ਦੇ ਮਰੀਜ਼ਾਂ ਦੀ ਕੁੱਲ ਗਿਣਤੀ 1900 ਹੋ ਗਈ ਹੈ। ਇਨ੍ਹਾਂ ‘ਚੋਂ 1163 ਯਾਤਰੀ ਹਨ ਅਤੇ 737 ਉਹ ਲੋਕ ਹਨ ਜੋ ਕਾਫੀ ਸਮੇਂ ਤੋਂ ਪੰਜਾਬ ਵਿੱਚ ਹੀ ਹਨ, ਜਾਨੀ ਕਿ ਉਹ ਕਿਸੇ ਹੋਰ ਸੂਬੇ ਤੇਂ ਯਾਤਰਾ ਕਰ ਕੇ ਨਹੀਂ ਆਏ। ਪੰਜਾਬ ‘ਚ 112 ਨਵੇਂ ਪੌਜ਼ੇਟਿਵ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ‘ਚ ਚਾਰ ਡਾਕਟਰ ਤੇ 14 ਸਿਹਤ ਕਰਮਚਾਰੀ ਸ਼ਾਮਲ ਹਨ। ਉਨ੍ਹਾਂ ‘ਚੋਂ 26 ਸ਼ਰਧਾਲੂ ਹਨ।

ਬੀਤੀ ਐਤਵਾਰ ਰਾਤ ਕੋਰੋਨਾ ਵਾਇਰਸ ਦੇ 5 ਨਵੇਂ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਸਨ। ਇਨ੍ਹਾਂ 'ਚ 2 ਲੋਕ ਲੁਧਿਆਣਾ ਅਤੇ ਫ਼ਰੀਦਕੋਟ, ਗੁਰਦਾਸਪੁਰ ਤੇ ਪਟਿਆਲਾ 'ਚ 1-1 ਪਾਜ਼ੀਟਿਵ ਮਰੀਜ਼ ਮਿਲਿਆ ਹੈ। ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਕੁਲ 152 ਲੋਕਾਂ ਦੇ ਸੈਂਪਲ ਲਏ ਗਏ ਸਨ, ਜਿਨ੍ਹਾਂ 'ਚੋਂ 148 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਜਿਹੜੇ 5 ਲੋਕਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ, ਉਨ੍ਹਾਂ 'ਚ ਖੰਨਾ ਵਾਸੀ 13 ਸਾਲਾ ਬੱਚੀ ਵੀ ਸ਼ਾਮਿਲ ਹੈ। ਗੁਰਦਾਸਪੁਰ ਵਾਸੀ 69 ਸਾਲਾ ਔਰਤ ਤੇ ਰਾਜਪੁਰਾ ਵਾਸੀ 53 ਸਾਲਾ ਔਰਤ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਲੁਧਿਆਣਾ 'ਚ ਹੈਬੋਵਾਲ ਵਾਸੀ 31 ਸਾਲਾ ਵਿਅਕਤੀ ਅਤੇ 60 ਸਾਲਾ ਬਜ਼ੁਰਗ ਵਿਅਕਤੀ ਨੂੰ ਵੀ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ।

ਰੂਪਨਗਰ ਵਿੱਚ ਦਰਜ 46 ਕੇਸਾਂ ਵਿੱਚੋਂ ਸੱਤ ਮਹੋਲੀ ਜ਼ਿਲ੍ਹੇ ਦੇ ਹਨ। ਇਸ ਦੇ ਨਾਲ ਹੀ ਮਾਨਸਾ ਵਿੱਚ 14, ਗੁਰਦਾਸਪੁਰ ਵਿੱਚ 12, ਕਪੂਰਥਲਾ ਵਿੱਚ ਦੋ ਤੇ ਲੁਧਿਆਣਾ ਵਿੱਚ ਤਿੰਨ ਕੇਸ ਸਾਹਮਣੇ ਆਏ ਹਨ। ਕਪੂਰਥਲਾ ਵਿੱਚ ਡੀਐਸਪੀ ਤੇ ਕਾਂਸਟੇਬਲ ਸੰਕਰਮਿਤ ਪਾਏ ਗਏ ਹਨ। ਕੁੱਝ ਜ਼ਿਲ੍ਹਿਆਂ ਵਿੱਚ ਦਰਜ ਕੀਤੇ ਕੇਸਾਂ ਕਾਰਨ ਸੰਕਰਮਿਤਾਂ ਦੀ ਕੁੱਲ ਗਿਣਤੀ ਵਿੱਚ ਤਬਦੀਲੀ ਆਈ ਹੈ। ਅੱਜ ਮੋਗਾ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦੇ 2 ਨਵੇਂ ਮਾਮਲੇ ਸਾਹਮਣੇ ਆਏ ਹਨ। ਹੁਣ ਮੋਗਾ 'ਚ ਕੁਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 58 ਹੋ ਗਈ ਹੈ। ਉੱਥੇ ਹੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਦੇ ਪਿੰਡ ਮਹਿਰਮਪੁਰ 'ਚ ਇੱਕ ਵਿਅਕਤੀ ਦੀ ਕੋਰੋਨਾ ਵਾਇਰਸ ਰਿਪੋਰਟ ਪਾਜ਼ੀਟਿਵ ਆਈ ਹੈ। ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ 'ਚ ਕੁਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 104 ਹੋ ਗਈ ਹੈ।

ਰੂਪਨਗਰ ‘ਚ ਐਤਵਾਰ ਨੂੰ ਸਭ ਤੋਂ ਵੱਧ 46 ਸਕਾਰਾਤਮਕ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ‘ਚ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ (ਐਸਐਮਓ) ਤੇ 12 ਸਿਹਤ ਕਰਮਚਾਰੀ ਸ਼ਾਮਲ ਹਨ। ਜਲੰਧਰ ਵਿੱਚ ਛੇ ਕੇਸ ਆਏ ਹਨ, ਜਿਨ੍ਹਾਂ ਵਿੱਚੋਂ ਦੋ ਨਿੱਜੀ ਹਸਪਤਾਲ ਦੇ ਡਾਕਟਰ ਤੇ ਦੋ ਸਿਹਤ ਕਰਮਚਾਰੀ ਹਨ। ਫਤਿਹਗੜ੍ਹ ਸਾਹਿਬ ਵਿੱਚ ਵੀ ਇੱਕ ਮਹਿਲਾ ਡਾਕਟਰ ਸਣੇ 20 ਕੇਸ ਆਏ ਹਨ। ਸੂਬੇ 'ਚ ਹੁਣ ਤਕ ਸ਼ੱਕੀ ਮਰੀਜ਼ਾਂ ਗਿਣਤੀ 37,462 ਹੈ, ਜਿਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ। ਇਨ੍ਹਾਂ 'ਚੋਂ 33,639 ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ 4061 ਮਰੀਜ਼ਾਂ ਦੀ ਰਿਪੋਰਟ ਭੇਜੀ ਗਈ ਹੈ।