ਭਾਈ ਨਿਰਮਲ ਸਿੰਘ ਖ਼ਾਲਸਾ ਦੇ ਆਖ਼ਰੀ ਬੋਲ, ਵੀਡੀਓ ਸੁਣ ਕੇ ਅੱਖਾਂ ਭਰ ਜਾਣਗੀਆਂ

Tags

1952 ਵਿੱਚ ਜਨਮੇ ਭਾਈ ਨਿਰਮਲ ਸਿੰਘ ਦਾ ਪਰਿਵਾਰ ਪਾਕਿਸਤਾਨ ਤੋਂ ਭਾਰਤ ਆਇਆ ਸੀ। ਇੱਥੇ ਰੁਜਗਾਰ ਦਾ ਕੋਈ ਸਾਧਨ ਨਾ ਹੋਣ ਕਾਰਨ ਆਪ ਨੂੰ ਜੋ ਜ਼ਮੀਨ ਅਲਾਟ ਹੋਈ, ਉੱਥੇ ਪਿਤਾ ਨੇ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਬਹੁਤ ਲੰਮਾ ਸਮਾਂ ਆਪ ਨੇ ਪਿਤਾ ਨਾਲ ਖੇਤੀਬਾੜੀ ਵਿੱਚ ਹੱਥ ਵੰਡਾਇਆ। ਉਨੀ ਦਿਨੀਂ ਰੇਡੀਓ ਦਾ ਜ਼ਮਾਨਾ ਸੀ ਤੇ ਆਪ ਰੋਜ ਸ਼ਾਮ ਪਾਕਿਸਤਾਨ ਦੇ ਸਟੇਸ਼ਨ ਤੋਂ ਸੰਗੀਤ ਸੁਣਦੇ। ਉਨ੍ਹਾਂ ਦੀ ਇੱਛਾ ਸੀ ਕਿ ਇਸ ਖੇਤਰ ਵਿੱਚ ਅੱਗੇ ਵੱਧਿਆ ਜਾਵੇ। 1984 ਦੇ ਘਲੂਘਾਰੇ ਸਮੇਂ ਆਪ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੌਜੂਦ ਸਨ। ਇਸ ਪਿੱਛੋਂ ਆਪ ਨੇ ਲੰਮਾ ਸਮਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਜ਼ੂਰੀ ਰਾਗੀ ਸੇਵਾ ਨਿਭਾਈ।

ਘਰ ਦੇ ਹਾਲਾਤ ਬਹੁਤੇ ਚੰਗੇ ਨਾ ਹੋਣ ਕਰਕੇ ਕਿਸੇ ਨੇ ਹਾਮੀ ਨਾ ਭਰੀ। ਇੱਕ ਸਮਾਗਮ ਦੌਰਾਨ ਉਨ੍ਹਾਂ ਭਾਵੁਕ ਹੁੰਦਿਆਂ ਆਖਿਆ ਸੀ ਕਿ ਇਹ ਗੁਰੂ ਰਾਮਦਾਸ ਪਾਤਸ਼ਾਹ ਦੀ ਕ੍ਰਿਪਾ ਹੀ ਹੈ ਕਿ ਗਰੀਬ ਨਿਮਾਣਾ ਹੋਣ ਦੇ ਬਾਵਜੂਦ ਉਨ੍ਹਾਂ ਤੋਂ 25 ਤੋਂ ਜ਼ਿਆਦਾ ਵਿਦਿਆਰਥੀ ਪੀਐਚਡੀ ਕਰ ਚੁੱਕੇ ਹਨ ਤੇ ਆਪ ਜੀ ਦੀਆਂ ਲਿਖੀਆਂ ਦੋ ਪੁਸਤਕਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਹਿੱਸਾ ਹਨ। ਆਪ ਜੀ ਦੀ ਸੰਗੀਤਕ ਸ਼ੈਲੀ ਦੇ ਅੱਜ ਵੀ ਲੋਕ ਮੁਰੀਦ ਹਨ ਤੇ ਖਾਸ ਕਰਕੇ ਜਦੋਂ ਉਹ ਆਸਾ ਦੀ ਵਾਰ ਦਾ ਕੀਰਤਨ ਕਰਦੇ ਸਨ ਤਾਂ ਘੜੀ ਦੀ ਟਿੱਕ-ਟਿੱਕ ਵੀ ਰੁਕ ਜਾਂਦੀ ਸੀ।

ਦੁਨੀਆਂ ਦਾ ਐਸਾ ਕੋਈ ਦੇਸ ਨਹੀਂ ਹੋਵਾਗਾ ਜਿੱਥੇ ਆਪ ਨੇ ਆਪਣੀ ਸੰਗੀਤ ਦੀ ਮਹਿਕ ਨਾ ਖਿਲਾਰੀ ਹੋਵੇ। ਇਨ੍ਹਾਂ ਮਹਾਨ ਸੇਵਾਵਾ ਦੀ ਬਦੌਲਤ ਆਪ ਨੂੰ ਭਾਰਤ ਸਰਕਾਰ ਵੱਲੋਂ 2009 ਵਿੱਚ ਪਦਮਸ੍ਰੀ ਐਵਾਰਡ ਨਾਲ ਸਨਮਾਨਿਆ ਗਿਆ। ਇਸ ਸੰਗੀਤ ਦੇ ਸਫਰ ਦੇ ਦੌਰਾਨ ਆਪ ਦੇ ਨਾਲ ਭਾਈ ਦਰਸ਼ਨ ਸਿੰਘ ਸਹਾਇਕ ਰਾਗੀ ਤੇ ਭਾਈ ਕਰਤਾਰ ਸਿੰਘ ਗੁਰੂ ਕੀ ਵਡਾਲੀ ਅਹਿਮ ਯੋਗਦਾਨ ਪਾਇਆ।