ਆਹ ਆਪ ਹੀ ਦੇਖ ਲਓ, ਫੇਰ ਕਹਿੰਦੇ ਝੂਠੇ ਇਲਜ਼ਾਮ ਲਾਉਂਦੇ, ਕੋਈ ਡਾਕਟਰ ਨੀਂ ਆਇਆ ਕੋਲ

Tags

ਰੂਪਨਗਰ ਜ਼ਿਲ੍ਹੇ ਦੇ ਪਿੰਡ ਚਤਾਮਲੀ ਨਿਵਾਸੀ ਮੋਹਨ ਸਿੰਘ (55) ਦੀ ਕੋਰੋਨਾ ਵਾਇਰਸ ਨਾਲ ਅੱਜ ਸ਼ਾਮ ਮੌਤ ਹੋ ਗਈ। ਉਹ ਕਈ ਦਿਨ ਪਹਿਲਾਂ ਸ਼ੂਗਰ ਅਤੇ ਹੈਪੇਟਾਈਟਿਸ ਦੀ ਬਿਮਾਰੀ ਕਾਰਨ ਚੰਡੀਗੜ੍ਹ ਦੇ ਸੈਕਟਰ-16 ਸਥਿਤ ਹਸਪਤਾਲ 'ਚ ਦਾਖ਼ਲ ਹੋਇਆ ਸੀ, ਜਿੱਥੇ ਉਸ ਦਾ ਕੋਰੋਨਾ ਟੈਸਟ ਪਾਜ਼ੀਟਿਵ ਆਇਆ ਸੀ ਅਤੇ ਉਸ ਨੂੰ ਪੀ. ਜੀ. ਆਈ. 'ਚ ਸ਼ਿਫਟ ਕੀਤਾ ਗਿਆ ਸੀ। ਬਾਅਦ 'ਚ ਉਸ ਦੀ ਪਤਨੀ ਤੇ ਪੁੱਤਰ ਦੀ ਕੋਰੋਨਾ ਰਿਪੋਰਟ ਵੀ ਪਾਜ਼ੀਟਿਵ ਆਈ ਸੀ, ਜਿਸ ਤੋਂ ਬਾਅਦ ਉਨ੍ਹਾਂ ਦੋਵਾਂ ਨੂੰ ਗਿਆਨ ਸਾਗਰ ਹਸਪਤਾਲ ਬਨੂੜ ਭੇਜ ਦਿੱਤਾ ਗਿਆ ਸੀ। ਇਸ ਦੀ ਜਾਣਕਾਰੀ ਡੀ. ਸੀ. ਰੂਪਨਗਰ ਸ੍ਰੀਮਤੀ ਸੋਨਾਲੀ ਗਿਰੀ ਨੇ ਦਿੱਤੀ।

ਕਰਫਿਊ ਨੂੰ 14 ਅਪ੍ਰੈਲ ਤੋਂ ਬਆਦ ਅੱਗੇ ਵਧਾਉਣ ਬਾਰੇ ਚਰਚਾ ਕਰਨ ਲਈ ਕੈਬਨਿਟ ਸ਼ੁੱਕਰਵਾਰ ਨੂੰ ਬੈਠਕ ਕਰੇਗੀ। ਇਸ ਮੀਟਿੰਗ ਵਿੱਚ ਵਿਚਾਰ ਚਰਚਾ ਮਗਰੋਂ ਸਰਕਾਰ ਕੋਈ ਫੈਸਲਾ ਲਏਗੀ। ਪਿਛਲੇ ਦਿਨਾਂ ਵਿੱਚ ਕੋਰੋਨਾ ਦੇ ਕੇਸ ਵਧਣ ਕਰਕੇ ਸਰਕਾਰ ਕਸੂਤੀ ਸਥਿਤੀ ਵਿੱਚ ਘਿਰ ਗਈ ਹੈ। ਸਰਕਾਰ 14 ਅਪ੍ਰੈਲ ਨੂੰ ਕਰਫਿਊ ਖੋਲ੍ਹ ਕੇ ਲੋਕਾਂ ਨੂੰ ਰਾਹਤ ਦੇਣਾ ਚਾਹੁੰਦੀ ਹੈ ਪਰ ਤਾਜ਼ਾ ਹਾਲਾਤ ਨੂੰ ਵੇਖਦਿਆਂ ਇਸ ਨੂੰ ਵਧਾਇਆ ਵੀ ਜਾ ਸਕਦਾ ਹੈ।