ਅਮਰੀਕਾ ਵਿੱਚ ਕੋਰੋਨਾ ਨੂੰ ਖਤਮ ਕਰਨ ਵਾਲੀ ਵੈਕਸਿਨ ਦਾ ਸਫਲ ਤਜ਼ਰਬਾ

Tags

ਕੋਰੋਨਾ ਵਾਇਰਸ ਵਿਰੁੱਧ ਭਾਰਤ ਸਮੇਤ ਸਮੁੱਚੇ ਵਿਸ਼ਵ ’ਚ ਇਸ ਵੇਲੇ ਜੰਗ ਚੱਲ ਰਹੀ ਹੈ ਅਤੇ 11 ਲੱਖ ਦੇ ਲਗਭਗ ਲੋਕ ਇਸ ਦੀ ਲਪੇਟ ’ਚ ਆ ਚੁੱਕੇ ਹਨ ਤੇ ਇਸ ਵਾਇ ਰਸ ਕਾਰਨ ਮਾਰੇ ਗਏ ਵਿਅਕਤੀਆਂ ਦੀ ਗਿਣਤੀ ਹੁਣ 59,000 ਹੋ ਗਈ ਹੈ। ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ’ਚ ਇਸ ਵੇਲੇ ਲੌਕਡਾਊਨ ਚੱਲ ਰਿਹਾ ਹੈ ਤੇ ਲੋਕ ਆਪੋ–ਆਪਣੇ ਘਰਾਂ ਅੰਦਰ ਬੰਦ ਹਨ। ਭਾਰਤ ’ਚ ਹੁਣ ਤੱਕ ਇਸ ਘਾ ਤ ਕ ਵਾਇ ਰਸ ਨੇ 71 ਜਾਨਾਂ ਲੈ ਲਈਆਂ ਹਨ ਤੇ ਕੋਰੋਨਾ–ਪਾਜ਼ਿਟਿਵ ਮਾਮਲਿਆਂ ਦੀ ਗਿਣਤੀ ਹੁਣ 2,590 ਹੋ ਗਈ ਹੈ।ਇਸ ਸਭ ਦੌਰਾਨ ਹੀ ਅਮਰੀਕੀ ਵਿਗਿਆਨੀਆਂ ਨੇ ਹੁਣ ਇੱਕ ਖੁਸ਼ਖ਼ਬਰੀ ਸੁਣਾਈ ਹੈ।

ਉਨ੍ਹਾਂ ਨੇ ਕੋਰੋਨਾ ਵਾਇਰਸ ਦੀ ਨਵੀਂ ਵੈਕਸੀਨ ਦੇ ਚੂਹਿਆਂ ਉੱਤੇ ਸਫ਼ਲ ਪਰੀਖਣ ਕਰ ਲਏ ਹਨ।ਅਮਰੀਕਾ ’ਚ ਯੂਨੀਵਰਸਿਟੀ ਆੱਫ਼ ਪੀਟਰਜ਼ਬਰਗ ਦੇ ਸਕੂਲ ਆੱਫ਼ ਮੈਡੀਸਨ ਦੇ ਖੋਜੀ ਆਂਦਰੀਆ ਗੈਂਬੋਟੋ ਨੇ ਦਾਅਵਾ ਕੀਤਾ ਹੈ ਕਿ ਸਾਡੇ ਕੋਲ 2003 ’ਚ ਸਾਰਸ–2 ਅਤੇ 2014 ’ਚ ਐੱਮਈਆਰਐੱਸ ਦਾ ਤਜਰਬਾ ਹੈ। ਇਸੇ ਦਾ ਲਾਹਾ ਲੈਂਦਿਆਂ ਅਸੀਂ ਜੋ ਖੋਜ ਕੀਤੀ ਹੈ, ਉਸ ਵੈਕਸੀਨ ਨਾਲ ਕੋਰੋਨਾ ਵਾਇਰਸ ਦੀ ਲਾਗ ਨੂੰ ਮਜ਼ਬੂਤੀ ਨਾਲ ਰੋਕਿਆ ਜਾ ਸਕਦਾ ਹੈ। ਇਸ ਬਾਰੇ ਹੋਏ ਅਧਿਐਨ ਦੀ ਪੂਰੀ ਜਾਣਕਾਰੀ ਖੋਜ–ਪੱਤ੍ਰਿਕਾ ‘ਈ–ਬਾਇਓਮੈਡੀਸਨ’ ’ਚ ਪ੍ਰਕਾਸ਼ਿਤ ਹੋਈ ਹੈ।

ਖੋਜਕਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਲੱਭੀ ਗਈ ਵੈਕਸੀਨ ਕੋਵਿਡ–19 ਨਾਲ ਲ ੜ ਨ ਲਈ ਵਾਜਬ ਮਾਤਰਾ ’ਚ ਐਂਟੀ–ਬਾਡੀਜ਼ ਬਣਾਉਣ ਦੇ ਸਮਰੱਥ ਹੈ। ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਇਹ ਵੈਕਸੀਨ ਇੰਜੈਕਟ ਕਰਨ ਦੇ ਦੋ ਹਫ਼ਤਿਆਂ ਅੰਦਰ ਵਾਇਰਸ ਬੇਅਸਰ ਹੋ ਜਾਵੇਗਾ। ਚੂਹਿਆਂ ਉੱਤੇ ਪਰੀਖਣ ਦੇ ਉਤਸਾਹਜਨਕ ਨਤੀਜੇ ਮਿਲਣ ਤੋਂ ਬਾਅਦ ਖੋਜੀਆਂ ਨੇ ਅਮਰੀਕੀ ਫ਼ੂਡ ਐਂਡ ਡ੍ਰੱ ਗ ਐਡਮਿਨਿਸਟ੍ਰੇਸ਼ਨ (FDA) ’ਚ ਇਸ ਦੇ ਮਨੁੱਖੀ ਪਰੀਖਣ ਦੀ ਇਜਾਜ਼ਤ ਮੰਗੀ ਹੈ। ਕੋਰੋਨਾ ਵਾਇਰਸ ਕਾਫ਼ੀ ਜ਼ਿਆਦਾ ਸਾਰਸ ਤੇ MARS ਨਾਂਅ ਦੇ ਵਾਇਰਸ ਨਾਲ ਮਿਲਦਾ–ਜੁਲਦਾ ਹੈ।

ਵਿਗਿਆਨੀਆਂ ਨੇ ਚੇਤੇ ਕਰਵਾਇਆ ਕਿ ਕਿਉਂਕਿ ਪਸ਼ੂਆਂ ਨੂੰ ਬਹੁਤ ਲੰਮੇ ਸਮੇਂ ਤੱਕ ਟ੍ਰੈਕ ਨਹੀਂ ਕੀਤਾ ਗਿਆ ਹੈ; ਅਜਿਹੇ ਵੇਲੇ ਇਹ ਕਹਿਣਾ ਕੁਝ ਕਾਹਲ਼ੀ ਹੋਵੇਗੀ ਕਿ ਇਮਿਊਨ ਸਿਸਟਮ ਕੋਰੋਨਾ ਵਾਇਰਸ ਨਾਲ ਕਿੰਨਾ ਲੜ ਸਕਦਾ ਹੈ ਪਰ ਚੂਹਿਆਂ ਉੱਤੇ ਇਹ ਟੀਕਾ ਬਹੁਤ ਸਫ਼ਲ ਸਿੱਧ ਹੋਇਆ ਹੈ। ਇਸ ਟੀਕੇ ਨੇ ਇੰਨੇ ਐਂਟੀ–ਬਾਡੀਜ਼ ਪੈਦਾ ਕੀਤੇ ਕਿ ਘੱਟੋ–ਘੱਟ ਸਾਲ ਭਰ ਤੱਕ ਇਹ ਵਾਇਰਸ ਨੂੰ ਬੇਅਸਰ ਕਰਨ ਦੇ ਸਮਰੱਥ ਹੈ। ਖੋਜੀ ਵਿਗਿਆਨੀਆਂ ਨੇ ਇਸ ਐਂਟੀ–ਕੋਰੋਨਾ ਵੈਕਸੀਨ ਨੂੰ ਪਿਟਕੋਵੈਕ ਦਾ ਨਾਂਅ ਦਿੱਤਾ ਹੈ।