ਹੁਣ ਕੁੱਤੇ ਲੱਭਣਗੇ ਕੋਰੋਨਾ ਮਰੀਜ਼, ਚੁਣ ਚੁਣ ਚੱਕਣਗੇ ਬੰਦੇ

Tags

ਦੇਸ਼ 'ਚ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ 21 ਹਜ਼ਾਰ ਤੋਂ ਪਾਰ ਪਹੁੰਚ ਗਈ ਹੈ। ਮੌਤਾਂ ਦੇ ਅੰਕੜੇ 'ਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਅਜਿਹੇ 'ਚ ਗ੍ਰਹਿ ਮੰਤਰਾਲੇ ਦੇ ਸੂਹੀਆ ਕੁੱਤੇ ਵਿਭਾਗ ਨਾਲ ਜੁੜੇ ਕਰਨਲ ਡਾ. ਪੀਕੇ ਚੁਗ ਨੇ ਕਿਹਾ ਕਿ ਮੈਡੀਕਲ ਡਿਟੈਕਸ਼ਨ ਡੌਗਸ ਨੂੰ ਕੋਰੋਨਾ ਪੀੜਤਾਂ ਦੀ ਪਛਾਣ ਕਰਨ 'ਚ ਇਸਤੇਮਾਲ ਕੀਤਾ ਜਾ ਸਕਦਾ ਹੈ। ਲੰਦਨ 'ਚ ਇਸ 'ਤੇ ਕੰਮ ਸ਼ੁਰੂ ਹੋ ਚੁੱਕਾ ਹੈ। ਇੱਥੇ ਪਹਿਲਾਂ ਅਜਿਹੇ ਕੁੱਤਿਆਂ ਦੀ ਮਦਦ ਨਾਲ ਕਈ ਤਰ੍ਹਾਂ ਦੇ ਕੈਂਸਰ ਦਾ ਪਤਾ ਲਾਇਆ ਜਾ ਚੁੱਕਾ ਹੈ। ਕਰਨਲ ਚੁੱਗ ਮੁਤਾਬਕ ਕੋਰੋਨਾ ਸ਼ੱਕੀਆਂ ਦੇ ਬਲੱਡ, ਯੂਰਿਨ ਤੇ ਲਾਰ ਦੇ ਸੈਂਪਲ ਨੂੰ ਸੁੰਘ ਕੇ ਕੁੱਤੇ ਪਤਾ ਕਰ ਸਕਦੇ ਹਨ ਕਿ ਉਹ ਪੀੜਤ ਹੈ ਜਾਂ ਨਹੀਂ।

'ਲੰਡਨ ਸਕੂਲ ਆਫ਼ ਹਾਇਜੀਨ ਐਂਡ ਟ੍ਰੋਪੀਕਲ ਮੈਡੀਸਨ' 'ਚ ਇਕ ਟੀਮ ਨੇ ਇਸ 'ਤੇ ਕੰਮ ਵੀ ਸ਼ੁਰੂ ਕਰ ਦਿੱਤਾ ਹੈ। ਇੱਥੇ ਪਹਿਲਾਂ ਕੁੱਤਿਆਂ ਜ਼ਰੀਏ ਮਲੇਰੀਆ ਡਿਟੈਕਸ਼ਨ 'ਤੇ ਕੰਮ ਹੋ ਚੁੱਕਾ ਹੈ। ਇਸ ਸੰਸਥਾ 'ਚ ਇਨ੍ਹਾਂ ਕੁੱਤਿਆਂ ਨੂੰ ਮੈਡੀਕਲ ਡਿਟੈਕਸ਼ਨ ਡੌਗਸ ਦਾ ਨਾਂ ਦਿੱਤਾ ਗਿਆ ਹੈ। ਡਾ. ਪੀਕੇ ਚੁਗ ਗ੍ਰਹਿ ਮੰਤਰਾਲੇ ਦੀ ਪੁਲਿਸ ਦੇ 9 ਸੈੱਲ ਦੇ ਸਲਾਹਕਾਰ ਨਿਰਦੇਸ਼ਕ ਹਨ। ਉਨ੍ਹਾਂ ਕੋਲ ਪੁਲਿਸ ਤੇ ਮਿਲਟਰੀ ਕੁੱਤਿਆਂ ਨੂੰ ਟ੍ਰੇਨਿੰਗ ਦੇਣ ਦਾ 26 ਸਾਲ ਦਾ ਤਜ਼ਰਬਾ ਹੈ। ਉਨ੍ਹਾਂ ਮੁਤਾਬਕ ਲੈਬ੍ਰਾਡੋਰ, ਜਰਮਨ ਸ਼ੈਫਰਡ ਤੇ ਬੇਲਜਿਅਨ ਸ਼ੈਫਰਡ ਨਸਲ ਦੇ ਕੁੱਤੇ ਡੌਗ ਮੈਡੀਕਲ ਡਿਟੈਕਸ਼ਨ ਲਈ ਬਿਹਤਰ ਹੋ ਸਕਦੇ ਹਨ। 

ਉਨ੍ਹਾਂ ਦੱਸਿਆ ਕਿ ਅਸੀਂ ਮੈਡੀਕਲ ਡਿਟੈਕਸ਼ਨ ਡੌਗਸ ਦਾ ਇਸਤੇਮਾਲ ਬਿਮਾਰੀਆਂ ਦਾ ਪਤਾ ਲਾਉਣ ਲਈ ਕਰਦੇ ਹਾਂ। ਸਭ ਨੂੰ ਪਤਾ ਹੈ ਕਿ ਇਨ੍ਹਾਂ ਕੁੱਤਿਆਂ ਦੀ ਮਦਦ ਨਾਲ ਵਿਸਫੋਟਕ ਤੇ ਡਰੱਗ ਦੀ ਖੋਜ ਕੀਤੀ ਜਾਂਦੀ ਹੈ ਪਰ ਇਨ੍ਹਾਂ ਨੂੰ ਕਈ ਹੋਰ ਕੰਮਾਂ ਲਈ ਵੀ ਇਸਤੇਮਾਲ ਕਰ ਸਕਦੇ ਹਾਂ। ਇਨ੍ਹਾਂ 'ਚ ਮੈਡੀਕਲ ਡਿਟੈਕਸ਼ਨ ਇਕ ਨਵਾਂ ਤਰੀਕਾ ਹੈ। ਇਸ 'ਤੇ ਬਹੁਤ ਕੰਮ ਹੋ ਰਿਹਾ ਹੈ। ਦੁਨੀਆਂ ਦੇ ਦੂਜੇ ਦੇਸ਼ਾਂ 'ਚ ਸਨਿੱਫਰ ਡੌਗਸ ਦੀ ਮਦਦ ਨਾਲ ਕਈ ਤਰ੍ਹਾਂ ਦੇ ਕੈਂਸਰ ਦੀ ਪਛਾਣ ਕਰਨ 'ਚ ਕਾਮਯਾਬੀ ਮਿਲੀ ਹੈ।