ਕੋਰੋਨਾ ਵਾਇਰਸ ਖਤਮ ਹੋਣ ਨੂੰ ਅਜੇ ਲੱਗਣਗੇ ਐਨ੍ਹੇਂ ਹਫਤੇ, ਚੀਨੀ ਵਿਗਿਆਨੀ ਦਾ ਦਾਅਵਾ

Tags

ਚੀਨ ਦੇ ਸਭ ਤੋਂ ਵੱਡੇ ਕੋਰੋਨਾਵਾਇਰਸ ਮਾਹਰ ਨੇ ਦਾਅਵਾ ਕੀਤਾ ਹੈ ਕਿ ਅਗਲੇ 4 ਹਫਤਿਆਂ ਵਿਚ ਪੂਰੀ ਦੁਨੀਆ ਬਦਲ ਜਾਵੇਗੀ। ਮਤਲਬ ਪਹਿਲਾਂ ਵਾਂਗ ਹੋ ਜਾਵੇਗੀ। ਇਸ ਦੌਰਾਨ ਕੋਰੋਨਾਵਾਇਰਸ ਦੇ ਨਵੇਂ ਮਾਮਲਿਆਂ ਵਿਚ ਕਮੀ ਆਵੇਗੀ। ਨਾਲ ਹੀ ਇਹ ਭਵਿੱਖਬਾਣੀ ਕੀਤੀ ਹੈ ਕਿ ਚੀਨ ਵਿਚ ਹੁਣ ਕੋਰੋਨਾਵਾਇਰਸ ਦਾ ਦੂਜਾ ਹਮਲਾ ਨਹੀਂ ਹੋਵੇਗਾ। ਇਹ ਭਵਿੱਖਬਾਣੀ 83 ਸਾਲਾ ਡਾਕਟਰ ਝਾਂਗ ਨੈਨਸ਼ੈਨ ਨੇ ਕੀਤੀ ਹੈ।  ਅਜਿਹੇ ਵਿਚ ਮੈਨੂੰ ਆਸ ਹੈ ਕਿ ਅਗਲੇ 4 ਹਫਤਿਆਂ ਵਿਚ ਨਵੇਂ ਮਾਮਲੇ ਆਉਣੇ ਲੱਗਭਗ ਬੰਦ ਹੋ ਜਾਣਗੇ।'' ਡਾਕਟਰ ਝਾਂਗ ਨੇ ਦੱਸਿਆ ਕਿ ਦੁਨੀਆ ਵਿਚ ਜਿਹੜੀ ਇਹ ਗੱਲ ਫੈਲਾਈ ਜਾ ਰਹੀ ਹੈ ਕਿ ਚੀਨ ਕੋਲ ਹੁਣ ਵੀ ਲੱਖਾਂ ਸਾਈਲੈਂਟ ਕੋਰੋਨਾ ਕੈਰੀਅਰਜ਼ ਹਨ ਇਹ ਝੂਠ ਹੈ।

ਅਸੀਂ ਉਹਨਾਂ ਸਾਰੇ ਮਰੀਜ਼ਾਂ ਨੂੰ ਹਸਪਤਾਲ ਵਿਚ ਭਰਤੀ ਕਰ ਚੁੱਕੇ ਹਾਂ ਜਿਹਨਾਂ ਨੂੰ ਕੋਰੋਨਾ ਦਾ ਇਨਫੈਕਸ਼ਨ ਹੈ ਪਰ ਲੱਛਣ ਨਹੀਂ ਦਿੱਸਦੇ। ਇਹਨਾਂ ਨੂੰ 'ਐਸਿਮਪਟੋਮੈਟਿਕ ਕੇਸ' ਕਹਿੰਦੇ ਹਨ।  ਡਾਕਟਰ ਝਾਂਗ ਕੋਰੋਨਾਵਾਇਰਸ ਨੂੰ ਲੈ ਕੇ ਚੀਨ ਦੀ ਸਰਕਾਰ ਵੱਲੋਂ ਤਾਇਨਾਤ ਮੁੱਖ ਟੀਮ ਦੇ ਪ੍ਰਮੁੱਖ ਵੀ ਹਨ। 83 ਸਾਲਾ ਡਾਕਟਰ ਝਾਂਗ ਨੇ ਕਿਹਾ,''ਚੀਨ ਵਿਚ ਕੋਰੋਨਾਵਾਇਰਸ ਦਾ ਦੂਜਾ ਹਮਲਾ ਨਹੀਂ ਹੋਵੇਗਾ ਕਿਉਂਕਿ ਅਸੀਂ ਮਾਨੀਟਰਿੰਗ ਸਿਸਟਮ ਨੂੰ ਬਹੁਤ ਜ਼ਿਆਦਾ ਮਜ਼ਬੂਤ ਕਰ ਦਿੱਤਾ ਹੈ।''  ਜ਼ਿਆਦਾਤਰ ਦੇਸ਼ਾਂ ਨੇ ਕੋਰੋਨਾ ਨੂੰ ਲੈ ਕੇ ਸਖਤ ਕਦਮ ਚੁੱਕੇ ਹਨ।

ਡਾਕਟਰ ਝਾਂਗ ਸ਼ੇਨਝੇਨ ਨੇ ਟੀਵੀ ਸਟੇਸ਼ਨ 'ਤੇ ਦਿੱਤੇ ਇਕ ਇੰਟਰਵਿਊ ਵਿਚ ਇਹ ਗੱਲਾਂ ਕਹੀਆਂ। ਇਸ ਇੰਟਰਵਿਊ ਨੂੰ ਡੇਲੀ ਮੇਲ ਵੈਬਸਾਈਟ ਨੇ ਪ੍ਰਕਾਸ਼ਿਤ ਕੀਤਾ ਹੈ। ਡਾਕਟਰ ਝਾਂਗ ਨੇ ਕਿਹਾ ਕਿ ਕੋਰੋਨਾਵਾਇਰਸ ਨਾਲ ਲੜਨ ਦੇ 2 ਹੀ ਤਰੀਕੇ ਹਨ। ਪਹਿਲਾਂ ਕਿ ਅਸੀਂ ਇਨਫੈਕਸ਼ਨ ਦੀ ਦਰ ਨੂੰ ਸਭ ਤੋਂ ਘੱਟ ਪੱਧਰ 'ਤੇ ਲੈ ਕੇ ਜਾਈਏ ਫਿਰ ਉਸ ਨੂੰ ਵਧਣ ਤੋਂ ਰੋਕੀਏ। ਇਸ ਨਾਲ ਸਾਨੂੰ ਟੀਕਾ ਬਣਾਉਣ ਦਾ ਸਮਾਂ ਮਿਲੇਗਾ ਅਤੇ ਅਸੀਂ ਇਸ ਬੀਮਾਰੀ ਨੂੰ ਖਤਮ ਕਰ ਪਾਵਾਂਗੇ। ਡਾਕਟਰ ਝਾਂਗ ਨੇ ਕਿਹਾ,''ਦੂਜਾ ਤਰੀਕਾ ਇਹ ਵੀ ਹੈ ਕਿ ਇਨਫੈਕਸ਼ਨ ਵਿਚ ਦੇਰੀ ਲਿਆਈਏ ਅਤੇ ਆਪਣੇ ਕੁਝ ਮਰੀਜ਼ਾਂ ਦੀ ਗਿਣਤੀ ਨੂੰ ਵੱਖਰੇ-ਵੱਖਰੇ ਤਰੀਕੇ ਨਾਲ ਘੱਟ ਕਰੀਏ।