ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੱਲ੍ਹ ਕੋਰੋਨਾ ਨਾਲ ਲੜਨ ਲਈ ਭਾਰਤ ਦੀ ਮਦਦ ਮੰਗੀ ਸੀ। ਪਰ ਅੱਜ ਟਰੰਪ ਭਾਰਤ ਨੂੰ ਧਮਕੀਆਂ ਦੇ ਰਹੇ ਹਨ। ਟਰੰਪ ਨੇ ਭਾਰਤ ਤੋਂ ਮਲੇਰੀਆ ਕਰਨ ਵਾਲੀ ਦਵਾਈ ਹਾਈਡ੍ਰੋ-ਆਕਸੀ-ਕਲੋਰੋਕਿਨ ਦੀ ਮੰਗ ਕੀਤੀ ਸੀ। ਪਰ ਹੁਣ ਟਰੰਪ ਨੇ ਕਿਹਾ ਹੈ ਕਿ ਜੇ ਭਾਰਤ ਹਾਈਡਰੋਕਸਾਈਕਲੋਰੋਕਿਨ ਦੇ ਨਿਰਯਾਤ 'ਤੇ ਲੱਗੀ ਰੋਕ ਨਹੀਂ ਹਟਾਉਂਦਾ ਤਾਂ ਉਹ ਵੀ ਜਵਾਬੀ ਕਾਰਵਾਈ ਕਰਨਗੇ। ਵਿਸ਼ਵ ਸਿਹਤ ਸੰਗਠਨ ਨੇ ਸੋਮਵਾਰ ਨੂੰ ਅਗਾਹ ਕੀਤਾ ਹੈ ਕਿ ਮਾਸਕ ਨੂੰ ਪਹਿਨਣਾ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਕਾਫ਼ੀ ਨਹੀਂ ਹੈ। ਅਮਰੀਕਾ ਵਿਚ ਕੋਵਿਡ -19 ਕਾਰਨ 10 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦੇ ਡਾਇਰੈਕਟਰ-ਜਨਰਲ ਟੇਡਰੋਸ ਅਦਨੋਮ ਗਰੇਬੂਰੇਸਸ ਨੇ ਇੱਕ ਵੀਡੀਓ ਪ੍ਰੈਸ ਕਾਨਫਰੰਸ ਵਿੱਚ ਕਿਹਾ, “ਮਾਸਕ ਸਿਰਫ ਇੱਕ ਬਚਾਅ ਦੇ ਰੂਪ ਵਿੱਚ ਪਹਿਨੇ ਜਾ ਸਕਦੇ ਹਨ। ਇਹ ਕੋਈ ਹੱਲ ਨਹੀਂ ਹੈ. ਇਕੱਲੇ ਮਾਸਕ ਪਾਉਣਾ ਕੋਵਿਡ -19 ਮਹਾਂਮਾਰੀ ਨੂੰ ਰੋਕ ਨਹੀਂ ਸਕਦਾ। " ਅਮਰੀਕਾ ਵਿਚ 3 ਲੱਖ 52 ਹਜ਼ਾਰ ਲੋਕ ਕੋਰੋਨਾ ਵਾਇਰਸ ਨਾਲ ਸੰਕਰਮਿਤ ਹਨ। ਇਸ ਦੌਰਾਨ ਨਿਊਯਾਰਕ ਵਿੱਚ ਬੰਦ ਨੂੰ 29 ਅਪ੍ਰੈਲ ਤੱਕ ਵਧਾ ਦਿੱਤਾ ਹੈ। ਵਿਸ਼ਵ ਦੇ ਦੇਸ਼ਾਂ ਦੀ ਗੱਲ ਕਰੀਏ ਤਾਂ ਹੁਣ ਤੱਕ 1,285,261 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 70,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਟਲੀ ਵਿਚ ਕੋਵਿਡ -19 ਵਿਚ ਸਭ ਤੋਂ ਵੱਧ 15,877 ਮੌਤਾਂ ਹੋਈਆਂ ਹਨ।