ਇਸ ਵੀਰ ਨੇ ਕੋਰੋਨਾ ਵਾਇਰਸ ਦੇ ਕੱਢ ਦਿੱਤੇ ਚਿੱਬ, ਹਰ ਕੋਈ ਕਰ ਰਿਹਾ ਵਾਹ ਵਾਹ

ਜਿਵੇ ਕਿ ਤੁਹਾਨੂੰ ਪਤਾ ਹੈ ਕੋਰੋਨਾ ਵਾਇਰਸ ਦੇ ਮਾਮਲੇ ਦਿਨੋਂ ਦਿਨ ਵਧਦੇ ਜਾ ਰਹੇ ਨੇ, ਇਸ ਦੀ ਅਜੇ ਤੱਕ ਕੋਈ ਦਵਾਈ ਨਾ ਬਣੀ ਹੋਣ ਕਰ ਕੇ ਸਭ ਦੇਸ਼ਾਂ ਦੀਆ ਸਰਕਾਰਾਂ ਲੇਕਾਂ ਨੂੰ ਘਰਾਂ ਵਿੱਚ ਰਹਿਣ ਦੀ ਅਪੀਲ ਕਰ ਰਹੀਆਂ ਹਨ। ਪੰਜਾਬ ਦੇ ਕਈ ਮਸ਼ਹੂਰ ਗਾਇਕਾਂ ਨੇ ਵੀ ਆਪਣੇ ਗੀਤਾਂ ਰਾਹੀਂ ਲੋਕਾਂ ਨੂੰ ਘਰੇ ਰਹਿਣ ਦੀ ਅਪੀਲ ਕੀਤੀ ਅਤੇ ਉਨ੍ਹਾਂ ਨੂੰ ਘਰੇਂ ਬਾਹਰ ਨਿਕਲਣ ਦੇ ਨੁਕਸਾਨਾਂ ਬਾਰੇ ਵੀ ਜਾਣੂ ਕਰਵਾਇਆ। ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਅਤੇ ਬੱਬੂ ਮਾਨ ਨੇ ਵੀ ਕੋਰੋਨਾ ਵਾਇਰਸ ਨਾਲ ਸੰਬੰਧੀ ਗੀਤ ਗਾਏ ਅਤੇ ਲੋਕਾਂ ਨੂੰ ਘਰੇ ਰਹਿਣ ਲਈ ਪ੍ਰੇਰਿਆ।

ਇਸ ਗੀਤ ਵਿੱਚ ਕੋਰੋਨਾ ਵਾਇਰਸ ਨੂੰ ਤੀਜੇ ਵਿਸ਼ਵ ਯੁੱਧ ਦਾ ਦਰਜਾ ਦਿੱਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਕੋਰੋਨਾ ਦੀ ਜੰਗ ਘਰੋਂ ਬਾਹਰ ਨਿਕਲ ਕੇ ਨਹੀਂ ਸਗੋਂ ਘਰਾਂ ਦੇ ਅੰਦਰ ਰਹਿ ਕੇ ਹੀ ਲੜੀ ਜਾਵੇਗੀ।