ਬੈਂਕ ਲੋਨ, ਕਿਸਾਨਾਂ ਤੇ ਦਿਹਾੜੀਦਾਰਾਂ ਲਈ ਖ਼ੁਸ਼ਖ਼ਬਰੀ

Tags

ਪੰਜਾਬ ਸਰਕਾਰ ਬੇਸ਼ੱਕ ਦਾਅਵੇ ਕਰ ਰਹੀ ਹੈ ਕਿ ਮੰਡੀਆਂ ਅੰਦਰ ਕਣਕ ਦੀ ਖਰੀਦ ਵੇਲੇ ਕੋਈ ਸਮੱਸਿਆ ਨਹੀਂ ਆਏਗੀ ਪਰ ਕਿਸਾਨ ਇਸ ਨੂੰ ਲੈ ਕੇ ਬੇਹੱਦ ਫਿਕਰਮੰਦ ਹਨ। ਦਰਅਸਲ ਸਰਕਾਰ ਨੇ ਕਣਕ ਖਰੀਦਣ ਦੀ ਰਣਨੀਤੀ ਤਾਂ ਬਣਾ ਲਈ ਹੈ ਪਰ ਇਸ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕਰਨਾ ਸੌਖਾ ਨਜ਼ਰ ਨਹੀਂ ਹੋ ਰਿਹਾ। ਇਸ ਲਈ ਚਰਚਾ ਹੈ ਕਿ ਇਸ ਵਾਰ ਕਿਸਾਨ ਮੰਡੀਆਂ 'ਚ ਨਹੀਂ ਸਗੋਂ ਘਰਾਂ 'ਚ ਹੀ ਰੁਲਣਗੇ। ਪੰਜਾਬ ਸਰਕਾਰ ਨੇ ਕਣਕ ਨੂੰ ਘਰ ਸੰਭਾਲਣ ਵਾਲੇ ਕਿਸਾਨਾਂ ਲਈ ਬੋਨਸ ਦੀ ਤਜਵੀਜ਼ ਕੇਂਦਰ ਸਰਕਾਰ ਕੋਲ ਭੇਜੀ ਹੈ। ਇਸ ਬਾਰੇ ਅਜੇ ਤੱਕ ਕੋਈ ਫੈਸਲਾ ਨਹੀਂ ਹੋਇਆ। ਇਸ ਲਈ ਵੀ ਕਿਸਾਨ ਭੰਬਲਭੂਸੇ ਵਿੱਚ ਹਨ।

 ਤਾਜ਼ਾ ਹਾਲਾਤ ਮੁਤਾਬਕ ਮੰਨਿਆ ਜਾ ਰਿਹਾ ਹੈ ਕਿ ਲਗਪਗ ਦੋ ਤਿਹਾਈ ਕਿਸਾਨਾਂ ਨੂੰ ਕਣਕ ਕਟਵਾ ਕੇ ਕੁਝ ਸਮੇਂ ਲਈ ਆਪਣੇ ਘਰਾਂ ਵਿੱਚ ਰੱਖਣ ਦਾ ਪ੍ਰਬੰਧ ਕਰਨਾ ਪਵੇਗਾ। ਕਿਸਾਨਾਂ ਕੋਲ ਇੰਨੇ ਪ੍ਰਬੰਧ ਨਹੀਂ ਕਿ ਉਹ ਕਣਕ ਨੂੰ ਅੰਦਰ ਸੰਭਾਲ ਸਕਣ। ਇਸ ਲਈ ਖੁੱਲ੍ਹੇ ਵਿੱਚ ਕਣਕ ਰੱਖਣ ਦਾ ਖਤਰਾ ਰਹਿੰਦਾ ਹੈ। ਕਿਸਾਨਾਂ ਨੂੰ ਫਿਕਰ ਹੈ ਕਿ ਜਿਸ ਤਰੀਕੇ ਨਾਲ ਸਰਕਾਰ ਕਣਕ ਖਰੀਦਣ ਦੀ ਯੋਜਨਾ ਬਣਾ ਰਹੀ, ਇਸ ਨਾਲ ਤਾਂ ਅਗਲੇ ਡੇਢ ਮਹੀਨੇ ਉਹ ਮੰਡੀਆਂ ਦੇ ਚੱਕਰਾਂ ਵਿੱਚ ਹੀ ਉਲਝੇ ਰਹਿਣਗੇ।