ਕੋਰੋਨਾ ਤੋਂ ਹੁਣ ਤੱਕ ਬਚਿਆ ਹੋਇਆ ਸੀ ਪੰਜਾਬ ਦਾ ਇਹ ਸ਼ਹਿਰ ਪਰ ਅੱਜ

Tags

ਪੰਜਾਬ ਦੇ ਜ਼ਿਲ੍ਹਾ ਸੰਗਰੂਰ ਤੋਂ ਪਹਿਲਾ ਕੋਰੋਨਾ ਪੌਜ਼ੇਟਿਵ ਮਾਮਲਾ ਸਾਹਮਣੇ ਆਇਆ ਹੈ। ਸੰਗਰੂਰ ਦੇ ਪਿੰਡ ਗਗੜਪੁਰ ਦਾ 65 ਸਾਲਾ ਬਜ਼ੁਰਗ ਕੋਰਨਾ ਨਾਲ ਪੌਜ਼ੇਟਿਵ ਪਾਇਆ ਗਿਆ ਹੈ। ਦੱਸ ਦਈਏ ਕਿ ਇਹ ਵਿਅਕਤੀ 24 ਮਾਰਚ ਨੂੰ ਦਿੱਲੀ ਤੋਂ ਲੁਧਿਆਣਾ ਉਡਾਣ ਰਾਹੀਂ ਆਇਆ ਸੀ, ਜਿਸ ਵਿੱਚ ਲੁਧਿਆਣਾ ਦਾ ਇੱਕ ਕੋਰੋਨਾ ਸੰਕਰਮਿਤ ਮਰੀਜ਼ ਵੀ ਸੀ। ਸਿਹਤ ਵਿਭਾਗ ਨੇ ਪੂਰੇ ਪਰਿਵਾਰ ਦੇ ਸੈਂਪਲ ਲਏ ਹਨ। ਜਿਨ੍ਹਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਪ੍ਰਸ਼ਾਸਨ ਪੂਰਾ ਪਿੰਡ ਸਿਲ ਕਰ ਦਿੱਤਾ ਹੈ। ਕਿਸੇ ਨੂੰ ਵੀ ਪਿੰਡ ਦੇ ਅੰਦਰ ਦਾਖਲ ਹੋਣ ਦੀ ਇਜਾਜ਼ਤ ਨਹੀਂ।

ਤੁਹਾਨੂੰ ਦੱਸ ਦਈਏ ਕਿ ਇਹ ਵਿਅਕਤੀ ਛਤੀਸਗੜ੍ਹ 'ਚ ਫੈਕਟਰੀ ਕੰਮ ਕਰਦਾ ਹੈ। ਬਜ਼ੁਰਗ ਦਾ ਦੋ ਦਿਨ ਪਹਿਲਾਂ ਸੈਂਪਲ ਲਿਆ ਗਿਆ ਸੀ, ਜਿਸ ਵਿੱਚ ਅੱਜ ਉਸ ਦੀ ਰਿਪੋਰਟ ਪੌਜ਼ੇਟਿਵ ਆਈ ਹੈ। ਫਿਲਹਾਲ ਉਸ ਦੀ ਸਿਹਤ ਸਥਿਰ ਹੈ ਕਿਉਂਕਿ ਉਸ ਨੂੰ ਸਮੇਂ ਸਿਰ ਅਲੱਗ ਥਲੱਗ ਕਰ ਦਿੱਤਾ ਗਿਆ ਸੀ। ਇਹ ਵਿਅਕਤੀ ਆਪਣੇ ਘਰ 'ਚ ਹੀ ਏਕਾਂਤਵਾਸ 'ਚ ਸੀ।