ਅਪ੍ਰੇਸ਼ਨ ਤੋਂ ਬਾਅਦ ਹਰਜੀਤ ਸਿੰਘ ਨੇ ਕੈਪਟਨ ਨਾਲ ਕੀਤੀ ਵੀਡੀਓ ਕਾਲ

Tags

ਮੁੱਖ ਮੰਤਰੀ ਕੈਪਟਨ ਅਮਰਿਦੰਰ ਸਿੰਘ ਨੇ ਆਪਰੇਸ਼ਨ ਤੋਂ ਬਅਦ ASI ਹਰਜੀਤ ਸਿੰਘ ਨਾਲ ਫ਼ੋਨ 'ਤੇ ਗੱਲ ਕੀਤੀ, ਮੁੱਖ ਮੰਤਰੀ ਨੇ ਹਰਜੀਤ ਦੀ ਬਹਾਦੁਰੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕੀ ਉਹ ਉਮੀਦ ਕਰਦੇ ਨੇ ਕੀ ਹਰਜੀਤ ਜਲਦ ਠੀਕ ਹੋਕੇ ਆਪਣੇ ਘਰ ਪਹੁੰਚੇਗਾ PGI ਚੰਡੀਗੜ੍ਹ ਵਿੱਚ ASI ਹਰਜੀਤ ਸਿੰਘ ਦਾ ਸਫ਼ਲ ਆਪਰੇਸ਼ਨ ਹੋਇਆ ਹੈ। 50 ਸਾਲ ਦੇ ਹਰਜੀਤ ਸਿੰਘ ਦਾ ਤਕਰੀਬਨ 7 ਘੰਟੇ 50 ਮਿੰਟ ਆਪਰੇਸ਼ਨ ਚੱਲਿਆ, ਸਭ ਤੋਂ ਪਹਿਲਾਂ ਸਵੇਰੇ ਡੀਜੀਪੀ ਦਿਨਕਰ ਗੁਪਤਾ ਨੇ PGI ਡਾਇਰੈਕਟਰ ਡਾਕਟਰ ਜਗਤ ਰਾਮ ਨੂੰ ਫ਼ੋਨ 'ਤੇ ਇਸ ਮਾਮਲੇ ਬਾਰੇ ਜਾਣਕਾਰੀ ਦਿੱਤੀ।

ਜਿਸ ਤੋਂ ਬਾਅਦ ਡਾਇਰੈਕਟਰ ਵੱਲੋਂ PGI ਦੇ ਪਲਾਸਟਿਕ ਸਰਜਰੀ ਵਿਭਾਗ ਦੇ ਮੁਖੀ ਪ੍ਰੋਫੈਸਰ ਰਮੇਸ਼ ਸ਼ਰਮਾ ਨੂੰ ਇਸ ਦੀ ਪੂਰੀ ਜ਼ਿੰਮੇਵਾਰੀ ਦਿੱਤੀ ਗਈ ਤਕਰੀਬਨ 10 ਵਜੇ ਏ.ਐੱਸ.ਆਈ. ਹਰਜੀਤ ਸਿੰਘ ਦਾ ਆਪਰੇਸ਼ਨ ਡਾਕਟਰਾਂ ਦੀ ਇੱਕ ਟੀਮ ਨੇ ਸ਼ੁਰੂ ਕੀਤੀ ਤਕਨੀਕੀ ਤੌਰ 'ਤੇ ਡਾਕਟਰਾਂ ਲਈ ਇਹ ਆਪਰੇਸ਼ਨ ਬਹੁਤ ਹੀ ਚੁਨੌਤੀਆਂ ਭਰਪੂਰ ਸੀ ਪਰ ਡਾਕਟਰਾਂ ਨੇ 7 ਘੰਟੇ 50 ਦੇ ਆਪਰੇਸ਼ਨ ਤੋਂ ਬਾਅਦ ਇਸ ਨੂੰ ਸਫ਼ਲ ਬਣਾਇਆ ਹੈ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਡੀਜੀਪੀ ਦਿਨਕਰ ਗੁਪਤਾ ਨੇ ਵੀ PGI ਦੇ ਡਾਕਟਰਾਂ ਦੀ ਸਾਰੀ ਟੀਮ ਦਾ ਧੰਨਵਾਦ ਕੀਤਾ ਹੈ।