ਕੋਰੋਨਾ ਕਾਰਨ ਪੰਜਾਬ ਪੁਲਿਸ ਦੇ ਅਫ਼ਸਰ ਦੀ ਹੋਈ ਮੌਤ

Tags

ਪੰਜਾਬ ’ਚ ਅੱਜ ਕੋਰੋਨਾ ਵਾਇਰਸ ਨੇ 16ਵੀਂ ਮਨੁੱਖੀ ਜਾਨ ਲੈ ਲਈ ਹੈ। ਲੁਧਿਆਣਾ – ਉੱਤਰੀ ਦੇ ਅਸਿਸਟੈਂਟ ਪੁਲਿਸ ਕਮਿਸ਼ਨਰ (ACP) ਅਨਿਲ ਕੋਹਲੀ ਇਸ ਘਾ ਤ ਕ ਵਾਇਰਸ ਨਾਲ ਜੂਝਦੇ ਹੋਏ ਜ਼ਿੰਦਗੀ ਦੀ ਜੰਗ ਹਾਰ ਗਏ। ਉਹ 52 ਸਾਲਾਂ ਦੇ ਸਨ। ਡਾਕਟਰਾਂ ਮੁਤਾਬਕ ਸ੍ਰੀ ਕੋਹਲੀ ਦੀ ਮੌਤ ਸਰੀਰ ਦੇ ਕਈ ਮੁੱਖ ਅੰਗ ਫ਼ੇਲ੍ਹ ਹੋਣ ਕਾਰਨ ਹੋਈ ਹੈ। ਸ੍ਰੀ ਕੋਹਲੀ ਦੇ ਸੰਪਰਕ ਵਿੱਚ ਰਹਿੰਦਿਆਂ ਉਨ੍ਹਾਂ ਦੀ ਪਤਨੀ, ਸਬ–ਇੰਸਪੈਕਟਰ ਅਰਸ਼ਪ੍ਰੀਤ ਕੌਰ, ਡਰਾਇਵਰ ਪ੍ਰਭਜੋਤ ਸਿੰਘ, ਏਐੱਸਆਈ ਸੁਖਦੇਵ ਸਿੰਘ ਤੇ ਜ਼ਿਲ੍ਹਾ ਮੰਡੀ ਅਧਿਕਾਰੀ ਜਸਬੀਰ ਕੌਰ ਵੀ ਪਾਜ਼ਿਟਿਵ ਪਾਏ ਗਏ ਸਨ।

ਉਨ੍ਹਾਂ ਨੂੰ ਸ਼ੇਰਪੁਰ ਚੌਕ ਦੇ ਸਤਿਗੁਰੂ ਪ੍ਰਤਾਪ ਸਿੰਘ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਹਾਲੇ ਕੱਲ੍ਹ ਹੀ ਕਾਨੂੰਨਗੋ ਗੁਰਮੇਲ ਸਿੰਘ ਦੀ ਵੀ ਇਸੇ ਵਾਇਰਸ ਕਾਰਨ ਮੌਤ ਹੋ ਗਈ ਸੀ। ਸ੍ਰੀ ਕੋਹਲੀ ਨੇ ਲਗਭਗ 30 ਵਰ੍ਹੇ ਪੰਜਾਬ ਪੁਲਿਸ ਦੀ ਸੇਵਾ ਨਿਭਾਈ। ਲੁਧਿਆਣਾ ’ਚ ਕੋਰੋਨਾ ਵਾਇਰਸ ਕਾਰਨ ਹੋਈ ਇਹ ਪੰਜਵੀਂ ਮੌਤ ਹੈ। ਇਸ ਤੋਂ ਪਹਿਲਾਂ ਅੱਜ ਸਨਿੱਚਰਵਾਰ ਨੂੰ ਪੀਜੀਆਈ ਦੇ ਦੋ ਵਰਕਰ ਕੋਰੋਨਾ–ਪਾਜ਼ਿਟਿਵ ਪਾਏ ਗਏ ਹਨ। ਇਨ੍ਹਾਂ ’ਚੋਂ ਇੱਕ ਧਨਾਸ ਦਾ ਵਸਨੀਕ ਹੈ ਤੇ ਦੂਜਾ ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੇ ਨਯਾ ਗਾਓਂ ਦਾ ਰਹਿਣ ਵਾਲਾ ਹੈ। ਇਸ ਤੋਂ ਇਲਾਵਾ ਚੰਡੀਗੜ੍ਹ ’ਚ ਅੱਜ ਹੀ ਇੱਕ ਹੋਰ ਪਾਜ਼ਿਟਿਵ ਮਰੀਜ਼ ਪਾਇਆ ਗਿਆ ਹੈ। ਉੱਧਰ ਪੰਚਕੂਲਾ ’ਚ ਤਬਲੀਗ਼ੀ ਜਮਾਤ ਦੇ 3 ਮੈਂਬਰ ਪਾਜ਼ਿਟਿਵ ਪਾਏ ਗਏ ਹਨ।