ਪੰਜਾਬ ਚ ਕੋਰੋਨਾ ਨਾਲ ਇਸ ਵੱਡੇ ਅਫਸਰ ਦੀ ਹੋਈ ਮੌਤ

Tags

ਜ਼ਿਲ੍ਹਾ ਲੁਧਿਆਣਾ ਦੇ 58 ਸਾਲਾ ਕਾਨੂੰਗੋ ਦੀ ਕੋਰੋਨਾਵਾਇਰਸ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਲੁਧਿਆਣਾ ਜ਼ਿਲ੍ਹਾ ਅਧੀਨ ਪੈਂਦੇ ਕਸਬਾ ਪਾਇਲ ਦਾ ਵਾਸੀ ਸੀ। ਮ੍ਰਿਤਕ 58 ਸਾਲਾ ਗੁਰਮੇਲ ਸਿੰਘ ਮਾਲ ਵਿਭਾਗ 'ਚ ਕਾਨੂੰਗੋ ਸੀ ਜੋ ਪਿਛਲੇ ਕਈ ਦਿਨਾਂ ਤੋਂ ਲੁਧਿਆਣਾ ਦੇ ਹਸਪਤਾਲ 'ਚ ਦਾਖ਼ਲ ਸੀ। ਗੁਰਮੇਲ ਸਿੰਘ ਦੀ ਕੋਰੋਨਾਵਾਇਰਸ ਨਾਲ ਮੌਤ ਮਗਰੋਂ ਇਲਾਕੇ 'ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਅੱਜ ਸਵੇਰੇ ਲੁਧਿਆਣਾ ਦੇ ਏਸੀਪੀ ਦੇ ਸੰਪਰਕ ਵਿੱਚ ਆਏ ਤਿੰਨ ਲੋਕ ਪੌਜ਼ੇਟਿਵ ਆਏ ਸਨ। ਲੁਧਿਆਣਾ ਜ਼ਿਲ੍ਹੇ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 15 ਹੋ ਗਈ ਹੈ।

ਇਸ ਮਗਰੋਂ ਪਾਇਲ ਦੇ ਐਸਡੀਐਮ ਦੀਆਂ ਹਦਾਇਤਾਂ ਮੁਤਾਬਕ ਸਾਵਧਾਨੀ ਵਜੋਂ ਜਿਸ ਇਲਾਕੇ 'ਚ ਗੁਰਮੇਲ ਸਿੰਘ ਦਾ ਪਰਿਵਾਰ ਰਹਿੰਦਾ ਹੈ ਉਸ ਨੂੰ ਸੀਲ ਕਰ ਦਿੱਤਾ ਗਿਆ ਹੈ। ਪਾਇਲ 'ਚ ਕੋਰੋਨਾ ਵਾਇਰਸ ਦਾ ਇਹ ਦੂਜਾ ਕੇਸ ਹੈ। ਇਸ ਤੋਂ ਪਹਿਲਾਂ ਪਾਇਲ ਹਲਕੇ ਦੇ ਪਿੰਡ ਰਾਜਗੜ੍ਹ ਤੋਂ ਆਇਆ ਇੱਕ ਜਮਾਤੀ ਕੋਰੋਨਾ ਪੌਜ਼ੇਟਿਵ ਪਾਇਆ ਗਿਆ ਸੀ।